
ਇਥੇ ਢਿੱਡ ਤਾਂ ਸੱਭ ਦਾ ਭਰ ਜਾਂਦੈ, ਬੜੀ ਔਖੀ ਹੁੰਦੀ ਹੈ ਨੀਤ ਭਰਨੀ,
ਇਥੇ ਢਿੱਡ ਤਾਂ ਸੱਭ ਦਾ ਭਰ ਜਾਂਦੈ, ਬੜੀ ਔਖੀ ਹੁੰਦੀ ਹੈ ਨੀਤ ਭਰਨੀ,
ਅਮੀਰ ਭੁੱਖਾ ਤੇ ਗ਼ਰੀਬ ਰਜਦਾ, ਪਰ ਕਾਗ਼ਜ਼ਾਂ ਵਿਚ ਪੈਂਦੀ ਹੇਰ ਫੇਰ ਕਰਨੀ,
ਹਰ ਥਾਂ ਤੇ ਸਿਆਸਤ ਡੰਗ ਮਾਰੇ, ਜੋ ਸੁਟਦੀ ਆਮ ਜਹੇ ਬੰਦੇ ਨੂੰ ਚਰਨੀ,
ਖ਼ਜ਼ਾਨੇ ਨਾਲੋਂ ਨੀਤ ਦਾ ਢਿੱਡ ਵੱਡਾ, ਫੂਕਾਂ ਮਾਰਿਆਂ ਇਥੇ ਨਾ ਖੀਰ ਠਰਨੀ,
ਨਿਮਰਤਾ ਨਾਲ ਜੋ ਸਿਰ ਝਕਾਉਂਦਾ, ਉਸ ਵਿਚ ਤਾਂ ਆਖ਼ਰ ਡਾਂਗ ਵਰ੍ਹਨੀ,
ਫਾਂਸੀ ਉੱਤੇ ਚੜ੍ਹ ਜਾਣਾ ਹੋਵੇ ਸੌਖਾ, ਮਾੜੀ ਹੁੰਦੀ ਜਿਊਂਦੇ ਜੀ ਜ਼ਮੀਰ ਮਰਨੀ।
-ਤਰਸੇਮ ਲੰਡੇ, ਸੰਪਰਕ : 99145-86784