
ਹਸਦਾ ਵਸਦਾ ਪੰਜਾਬ ਤਬਾਹ ਕਰਤਾ,
ਹਸਦਾ ਵਸਦਾ ਪੰਜਾਬ ਤਬਾਹ ਕਰਤਾ,
ਚੰਦਰੇ ਚਿੱਟੇ ਨੇ ਸੱਥਰ ਵਿਛਾ ਦਿਤੇ,
ਪਿੱਛੇ ਮੋੜਿਆ ਜਿਨ੍ਹਾਂ ਅਬਦਾਲੀਆਂ ਨੂੰ,
ਉਨ੍ਹਾਂ ਪੰਜਾਬੀਆਂ ਦੇ ਸਿਰ ਝੁਕਾ ਦਿਤੇ,
ਡੰਗੋਰੀ ਬਣਨਾ ਸੀ ਜਿਨ੍ਹਾਂ ਮਾਪਿਆਂ ਦੀ,
ਭਰ ਜਵਾਨੀ ਵਿਚ ਸ਼ਮਸ਼ਾਨ ਪਹੁੰਚਾ ਦਿਤੇ,
ਕਈ 'ਇਕੱਲੇ' ਸੀ ਭੈਣਾਂ ਦੇ ਵੀਰ ਲੋਕੋ,
ਜਿਥੋਂ ਮੁੜਨੇ ਨੀ ਰਾਹ ਉਸ ਪਾ ਦਿਤੇ,
ਲਾਲਚੀ ਲੋਕਾਂ ਪੈਸਾ ਕਮਾਉਣ ਖ਼ਾਤਰ,
ਚੂੜੇ ਸ਼ਗਨਾਂ ਦੇ ਇਨ੍ਹਾਂ ਭਨਾ ਦਿਤੇ,
ਜਿਨ੍ਹਾਂ ਹੱਥਾਂ ਨੇ ਸਰਕਾਰਾਂ ਤੋਂ ਕੰਮ ਮੰਗਿਆ,
ਉਨ੍ਹਾਂ ਹੱਥਾਂ ਵਿਚ ਨਸ਼ੇ ਫੜਾ ਦਿਤੇ,
ਚਾਵਾਂ ਨਾਲ ਪਾਲੇ ਮਾਵਾਂ ਨੇ ਪੁੱਤਰ ਹੀਰੇ,
ਨੇਤਾਵਾਂ ਨੇ ਕੌਡੀਉਂ ਖੋਟੇ ਬਣਾ ਦਿਤੇ,
'ਗਿਰਝਾਂ' ਚੂੰਡ ਖਾਧਾ ਪੰਜਾਬ ਸਾਰਾ,
ਬੋਲ 'ਭਲੂਰੀਏ' ਨੇ ਖਰੇ ਸੁਣਾ ਦਿਤੇ।
-ਜਸਵੀਰ ਸਿੰਘ ਭਲੂਰੀਆ, ਸੰਪਰਕ : 99159-95505