ਨੀ ਘੁੱਗੀਏ ਤੂੰ ਲਗਦੀ ਪਿਆਰੀ

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Aug 19, 2019, 11:39 am IST
Updated Aug 19, 2019, 12:49 pm IST
ਨਰਮ ਮੁਲਿਮ ਤੇਰੀ ਕਾਇਆ
Dove
 Dove
ਨੀ ਘੁੱਗੀਏ ਤੂੰ ਲਗਦੀ ਪਿਆਰੀ 
ਨਰਮ ਮੁਲਿਮ ਤੇਰੀ ਕਾਇਆ
ਕਾਦਰ ਸੋਹਣਾ ਰੂਪ ਬਣਾਇਆ
ਸ਼ਾਇਰ ਤੇਰੇ ਤੋਂ ਬਲਿਹਾਰੀ ਨੀ ਘੁੱਗੀਏ....
ਪੰਛੀ ਬੇਸ਼ੱਕ ਹੋਰ ਬੜੇ ਨੇ 
ਕਾਵਾਂ ਜਿਹੇ ਚਿਤਚੋਰ ਬੜੇ ਨੇ
ਤੈਨੂੰ ਨਾ ਆਵੇ ਹੁਸ਼ਿਆਰੀ ਨੀ ਘੁੱਗੀਏ....
ਦੂਰ ਦੁਰਾਡੇ ਤੂੰ ਉੱਡ ਜਾਵੇ
 ਸ਼ਾਂਤੀ ਦਾ ਪੈਗਾਮ ਪੁਚਾਵੇਂ
ਤੂੰ ਅਮਨ ਦੀ ਮਲਿਕਾ ਨਿਆਰੀ ਨੀ ਘੁੱਗੀਏ.....
ਘੂੰ ਘੂੰ ਤੇਰੀ ਮਨ ਨੂੰ ਮੋਂਹਦੀ
ਪੰਛੀਆਂ ਨਾਲ ਇਹ ਧਰਤੀ ਸੋਂਹਦੀ
ਇਹ ਕਾਦਰ ਦੀ ਮਾਇਆ ਸਾਰੀ
ਨੀ ਘੁੱਗੀਏ ਤੂੰ ਲੱਗਦੀ ਪਿਆਰੀ.... 
Advertisement

 

Advertisement
Advertisement