
ਮਹਿੰਗਾ ਜਿਹਾ ਫ਼ੋਨ ਹੁਣ ਰਖਣਾ ਜ਼ਰੂਰ ਹੈਗਾ, ਕੋਈ ਨਾ ਫ਼ਿਕਰ ਭਾਵੇਂ ਸਿਰ ਚੜ੍ਹੇ ‘ਲੋਨ’ ਜੀ।
ਮਹਿੰਗਾ ਜਿਹਾ ਫ਼ੋਨ ਹੁਣ ਰਖਣਾ ਜ਼ਰੂਰ ਹੈਗਾ, ਕੋਈ ਨਾ ਫ਼ਿਕਰ ਭਾਵੇਂ ਸਿਰ ਚੜ੍ਹੇ ‘ਲੋਨ’ ਜੀ।
ਰਖਦੇ ਝੁਕਾਈ ਧੌਣ ਸਾਰਾ ਦਿਨ ਇਹਦੇ ਉੱਤੇ, ਵਿੰਗੀ-ਟੇਢੀ ਹੋਜੇ ਭਾਵੇਂ ਰੀੜ੍ਹ ਵਾਲ਼ੀ ‘ਬੋਨ’ ਜੀ।
‘ਕੀ-ਪੈਡ’ ਉੱਤੇ ਨਾਚ ਉਂਗਲਾਂ ਦਾ ਹੋਈ ਜਾਂਦਾ, ਲਿਖਦੇ ‘ਸੁਨੇਹੇ’ ਉਂਜ ਧਾਰ ਲੈਂਦੇ ‘ਮੌਨ’ ਜੀ।
ਖਾਣਾ-ਪੀਣਾ ਸਾਰਾ ਕੁੱਝ ਛੱਡ ਭੱਜ ਉੱਠਦੇ ਐ, ਕੰਨੀਂ ਜਦੋਂ ਪੈ ਜਾਂਦੀ ਏ ਫ਼ੋਨ ਵਾਲੀ ‘ਟੋਨ’ ਜੀ।
ਕਰਦੇ ਕਮੈਂਟ ਐਸੇ ‘ਅੱਤ-ਘੈਂਟ-ਸਿਰਾ’ ਲਾ’ਤਾ, ਮਾਰਦੇ ‘ਲਾਈਕ’ ਇਕ-ਦੂਸਰੇ ਦੀ ‘ਲੁੱਕ’ ’ਤੇ।
ਚਾਚੇ ਤਾਏ ਮਾਮੇ ਭੂਆ ਕੋਈ ਪਿੱਛੇ ਰਿਹਾ ਹੈਨੀ, ਫੁੱਫੜ ਵੀ ਆ ਗਿਆ ਏ ਹੁਣ ‘ਫ਼ੇਸ-ਬੁੱਕ’ ’ਤੇ!
-ਤਰਲੋਚਨ ਸਿੰਘ ‘ਦੁਪਾਲ ਪੁਰ’, ਫ਼ੋਨ ਨੰ : 001-408-915-1268