
ਕਿਵੇਂ ਮੰਨਾਂ ਕਿ ਤੁਰ ਗਿਐਂ ਤੂੰ ਜਹਾਨ ਵਿਚੋਂ।
ਕਿਵੇਂ ਮੰਨਾਂ ਕਿ ਤੁਰ ਗਿਐਂ ਤੂੰ ਜਹਾਨ ਵਿਚੋਂ।
ਜਾਨ ਨਹੀਂ ਤੇਰੀ ਜਾ ਸਕਦੀ ਮੇਰੀ ਜਾਨ ਵਿਚੋਂ।
ਖ਼ੁਆਬਾਂ ਦੇ ਹਰ ਫੁੱਲ ਵਿਚ ਖਿੜ-ਖਿੜ ਹਸਦੈਂ ਤੂੰ
ਮਹਿਕ ਆਉਂਦੀ ਤੇਰੀ ਦਿਲ ਦੇ ਮੇਰੇ ਬਾਗ਼ਾਨ ਵਿਚੋਂ।
ਵਲੀ ਵਾਰਸ ਇਕ ਤੂੰ ਹੀ ਮੇਰਿਆਂ ਸਾਹਾਂ ਦਾ
ਦੇਖੇਂ, ਸੁਣੇਂ ਤੇ ਬੋਲੇਂ ਮੇਰੀ ਜ਼ੁਬਾਨ ਵਿਚੋਂ।
ਇਸ ਕਾਇਆ ਦੀ ਮਾਇਆ ਹੀ ਜਦ ਤੇਰੀ ਏ
ਬੇਦਾਵਾ ਕਿਵੇਂ ਕਰ ਦਿਆਂ ਏਸ ਮਕਾਨ ਵਿਚੋਂ।
ਮੇਰੇ ਸੱਜਣਾ ਤੂੰ ਕੋਈ ਉਹ ਤੀਰ ਨਹੀਂ
ਨਿਕਲਿਆ ਮੁੜ ਨਹੀਂ ਆਉਣਾ ਜੋ ਕਮਾਨ ਵਿਚੋਂ।
ਆਖ਼ਰ ਤੂੰ ਇਹ ਵੀ ਅਜ਼ਮਾ ਕੇ ਵੇਖ ਲਿਆ
ਮਰ ਨਹੀਂ ਸਕਦਾ ਤੂੰ ਬਗਲੀ ਦੀ 'ਸ਼ਾਨ' ਵਿਚੋਂ।
- ਹਰਬੰਸ ਸਿੰਘ ਸ਼ਾਨ, 98785-73068