
ਆਜ਼ਾਦੀ ਨੂੰ ਹੋ ਗਏ ਪੰਝੱਤਰ ਸਾਲ ਬੇਲੀ, ਨਾ ਸੁਧਰਿਆ ਦੇਸ਼ ਦਾ ਹਾਲ ਬੇਲੀ।
ਆਜ਼ਾਦੀ ਨੂੰ ਹੋ ਗਏ ਪੰਝੱਤਰ ਸਾਲ ਬੇਲੀ,
ਨਾ ਸੁਧਰਿਆ ਦੇਸ਼ ਦਾ ਹਾਲ ਬੇਲੀ।
ਖਾ ਕੇ ਪਨੀਰ ਨੇਤਾ ਜੀ ਬਣੇ ਹਾਥੀ,
ਸਾਡੇ ਨਸੀਬਾਂ ਵਿਚ ਹੈ ਦਾਲ ਬੇਲੀ।
ਵੋਟਾਂ ਵੇਲੇ ਪੈਰਾਂ ਵਿਚ ਆਣ ਡਿਗਦੇ,
ਮੁੜ ਕੇ ਪੁੱਛਣ ਨਾ ਪੰਜ ਸਾਲ ਬੇਲੀ।
ਜੋਕਾਂ ਵਾਂਗ ਕੁਰਸੀ ਨੂੰ ਰਹਿਣ ਚਿੰਬੜੇ,
ਰੱਤ ਗ਼ਰੀਬ ਦੀ ਪੀ ਹੋਏ ਲਾਲ ਬੇਲੀ।
ਮੱਥਾ ਲਾਵੇ ਜੋ ਸਿਆਸੀ ਗੁੰਡਿਆਂ ਨਾਲ,
ਏਨੀ ਕਿਸ ਦੀ ਹੈ ਮਜਾਲ ਬੇਲੀ।
ਜਦੋਂ ਗੱਲ ਕਰੀਏ ਅਸੀਂ ਹੱਕਾਂ ਦੀ,
ਲਾ ਕੇ ਲਾਰੇ ਦਿੰਦੇ ਨੇ ਟਾਲ ਬੇਲੀ।
ਲੱਖ ਜਿੰਦਰੇ ਦੀਪ ਦੇ ਬੁੱਲ੍ਹਾਂ ’ਤੇ,
ਪਰ ਕਲਮ ਕਰੇ ਸਵਾਲ ਬੇਲੀ।
ਡੰਗ ਖਾਣ ਦੇ ਹੋ ਗਏ ਆਦੀ,
ਅਸੀਂ ਬੁਕਲਾਂ ’ਚ ਲਏ ਸੱਪ ਪਾਲ ਬੇਲੀ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 98776-54596