
Poem: ਡਿਪੋਰਟ ਕਰਨ ਦਾ ਤਾਂ ਬਹਾਨਾ ਏ, ਤਾਨਾਸ਼ਾਹੀ ਹੁਕਮ ਚਲਾ ਰਿਹਾ ਅਮਰੀਕਾ।
ਡਿਪੋਰਟ ਕਰਨ ਦਾ ਤਾਂ ਬਹਾਨਾ ਏ,
ਤਾਨਾਸ਼ਾਹੀ ਹੁਕਮ ਚਲਾ ਰਿਹਾ ਅਮਰੀਕਾ।
ਹਰ ਰੋਜ਼ ਲਿਸ਼ਟਾਂ ਕਰਦੇ ਜਾਰੀ ਏ,
ਹੱਥਕੜੀਆਂ ਤੇ ਬੇੜੀਆਂ ਲਾ ਭੇਜਣ ਦਾ ਚੀਕਨੀ ਤਰੀਕਾ।
ਗ਼ਰੀਬੀ ਤਾਂ ਸਾਰੇ ਮੁਲਕਾਂ ਵਿਚ ਏ,
ਬਸ ’ਕੱਲੀ ਦਿਸਦੀ ਭਾਰਤ, ਪਾਕਿਸਤਾਨ, ਅਫ਼ਰੀਕਾ।
ਇਥੇ ਲੱਖਾਂ ਰੁਪਏ ਡੱਕਾਰ ਗਏ ਏਜੰਟ ਏ,
ਕੁੱਝ ਸਾਡੇ ਹੀ ਤਰੱਕੀਆਂ ਦੇ ਰਾਹ ’ਤੇ ਬਣਦੇ ਅਡਿੱਕਾ।
ਪਤਾ ਨਹੀਂ ਕਿੰਨੇ ਨੌਜੁਆਨ ਖਾ ਗਈ ਡਾਉਂਕੀ ਏ,
ਦੇਖਾ ਦੇਖੀ ਦੇ ਚੱਕਰਾਂ ’ਚ ਸਾਨੂੰ ਮਾਰਿਆ ਸ਼ਰੀਕਾਂ।
ਆਉ ਕੀਮਤੀ ਜ਼ਮੀਨਾਂ ’ਤੇ ਜਾਨਾਂ ਬਚਾਈਏ,
ਸੁੱਖ ਰੋਟੀ ਤਾਂ ਕਰ ਕੇ ਖਾਣੀ ਪੈਣੀ, ਛੱਡੋ ਕਰਨਾ ਅਮਰੀਕਾ-ਅਮਰੀਕਾ।
- ਸੁੱਖ ਪੰਧੇਰ। ਮੋਬਾ : 99882-54220