ਲੱਗਾ ਫ਼ਿਕਰ ਹੈ ਹੁਣੇ ਈ ਲੀਡਰਾਂ ਨੂੰ, ਨਵੇਂ ਸਾਲ ਵਿਚ ਚੌਵੀ ਦੀ ਚੋਣ ਵਾਲਾ।
ਲੱਗਾ ਫ਼ਿਕਰ ਹੈ ਹੁਣੇ ਈ ਲੀਡਰਾਂ ਨੂੰ,
ਨਵੇਂ ਸਾਲ ਵਿਚ ਚੌਵੀ ਦੀ ਚੋਣ ਵਾਲਾ।
ਉਪ-ਚੋਣਾਂ ਵਿਚ ਦੇਖ ਕੇ ਹਾਰ ਹੋ ਗਈ,
‘ਐੱਨ.ਡੀ.ਏ’ ਤਾਂ ਹੋ ਗਿਆ ਰੋਣ ਵਾਲਾ।
ਸੱਤਾ ਪੱਖ ਦੇ ‘ਗੁੱਝੇ ਜਿਹੇ’ ਦੇਖ ਕਾਰੇ,
ਪਤਾ ਲੱਗੇ ਨਾ ਕੀ ਕੁੱਝ ਏ ਹੋਣ ਵਾਲਾ।
ਜੋਅ ਬਾਈਡਨ ਨੇ ਦੇ ’ਤਾ ਬਿਆਨ ਐਸਾ,
‘ਵਿਸ਼ਵ ਗੁਰੂ’ ਦੀ ਟੌਹਰ ਨੂੰ ਧੋਣ ਵਾਲਾ।
ਸੋਚਾਂ ਵਿਚ ਹੀ ਪਾਏ ਨੇ ਬਹੁਤ ਲੋਕੀ,
ਖ਼ਤਰੇ ਵਾਲੀਆਂ ਵਜਦੀਆਂ ਘੰਟੀਆਂ ਨੇ।
ਆਮ ਲੋਕਾਂ ਦਾ ਇਨ੍ਹਾਂ ਕੀ ਸੁਆਰ ਦੇਣਾ,
‘ਚੰਦਰ-ਯਾਨ’ ਤੇ ‘ਜੀ-ਟਵੰਟੀਆਂ’ ਨੇ!
-ਤਰਲੋਚਨ ਸਿੰਘ ‘ਦੁਪਾਲ ਪੁਰ’ ਫ਼ੋਨ : 001-408-915-1268