
ਮੈਨੂੰ ਕਦਰ ਹੈ ਮੇਰੇ ਅਪਣਿਆਂ ਦੀ,
ਮੈਨੂੰ ਕਦਰ ਹੈ ਮੇਰੇ ਅਪਣਿਆਂ ਦੀ,
ਪਰ ਉਹੀ ਮਾਰ ਮੁਕਾ ਤੁਰ ਗਏ।
ਇਥੇ ਝੂਠ ਵਿਕਦਾ ਹਰ ਥਾਂ ਸੱਜਣਾ,
ਉਹ ਸਾਨੂੰ ਗਵਾ ਤੁਰ ਗਏ।
ਹਰ ਥਾਂ 'ਤੇ ਖੜ੍ਹਨ ਦਾ ਵਾਅਦਾ ਸੀ,
ਪਰ ਖ਼ੁਦ ਪਿੱਠ ਵਿਖਾ ਤੁਰ ਗਏ।
ਕਿਉਂ ਸਮਝ ਨਾ ਪਾਇਆ ਉਨ੍ਹਾਂ ਨੂੰ,
ਢਿੱਡ ਵਿਚ ਵੜ ਜ਼ਹਿਰ ਫ਼ੈਲਾ ਤੁਰਗੇ।
ਮੈਂ ਟੁਟਿਆ ਫਿਰਾਂ ਦਿਤੇ ਮਿਹਣਿਆਂ ਤੋਂ,
ਜ਼ਿੰਦਾ ਲਾਸ਼ ਉਹ ਮੈਨੂੰ ਬਣਾ ਤੁਰਗੇ।
ਰਹੂ ਚੀਸ ਹਮੇਸ਼ਾ ਮਨ ਅੰਦਰ,
ਮੇਰੇ ਅਪਣੇ ਜ਼ਖ਼ਮ ਬਣਾ ਤੁਰਗੇ।
ਕਰ ਕੀਮਤਾਂ ਜਾਣ ਲਈ ਇਨ੍ਹਾਂ ਨੂੰ,
ਤੇਰੇ ਅਪਣੇ ਸਿਓਂਕ ਲਗਾ ਤੁਰਗੇ।
ਦੇ ਕੇ ਵਕਤ ਮੈਂ ਹੋਇਆ ਬਰਬਾਦ ਇੰਨਾ,
ਤੈਨੂੰ ਵਕਤ ਦੀ ਕੀਮਤ ਸਮਝਾ ਤੁਰਗੇ।
ਇਕ ਵਹਿਮ ਬਣਾ ਦਿਤਾ ਮਨ ਅੰਦਰ,
ਸੱਭ ਝੂਠੇ 'ਕਦਰ' ਮੁਕਾ ਤੁਰਗੇ।
ਤੈਨੂੰ ਦਰਦ ਜੋ ਦਿਤੇ ਅਪਣਿਆਂ ਨੇ,
ਮਾਨਾ ਇਹ ਹੀ ਸੋਚੀਂ ਪਾ ਤੁਰਗੇ।
-ਰਮਨ ਮਾਨ ਕਾਲੇਕੇ
ਮੋਬਾਈਲ : 9592778809