
Poem : ਕੇਹੀ ਆਜ਼ਾਦੀ
Poem : ਕੇਹੀ ਆਜ਼ਾਦੀ
ਆਜ਼ਾਦੀ ਮਿਲੀ ਵੱਡੇ ਘਰਾਣਿਆਂ ਨੂੰ, ਨਹੀਂ ਮਿਲੀ ਕਿਸੇ ਹੋਰ ਬਾਬਾ।
ਸਤੱਤਰ ਸਾਲ ਲੰਘੇ ਆਜ਼ਾਦ ਹੋਇਆਂ, ਚੱਲੇ ਤਕੜੇ ਦਾ ਇੱਥੇ ਜ਼ੋਰ ਬਾਬਾ।
ਗ਼ੁਰਬਤ ਭਰੀ ਜ਼ਿੰਦਗੀ ਜਿਉਣ ਲੋਕੀ, ਹੋਈ ਜਾਂਦੇ ਨਿੱਤ ਕਮਜ਼ੋਰ ਬਾਬਾ।
ਆਮ ਲੋਕਾਂ ਦੀ ਤਾਂ ਬਾਬਾ ਗੱਲ ਛਡਦੇ, ਕੀਤੇ ਦੇਸ਼ ਭਗਤ ਇਗਨੋਰ ਬਾਬਾ।
ਸਾਲ ਬਾਅਦ ਸਮਾਧਾਂ ’ਤੇ ਫੁੱਲ ਪਾ ਕੇ, ਲੈਂਦੇ ਲੋਕਾਂ ਤੋਂ ਵੋਟਾਂ ਬਟੋਰ ਬਾਬਾ।
ਗਲੀਆਂ ਨਾਲੀਆਂ ਵਿਚ ਰਹੇ ਮਸਲੇ, ਕਦੇ ਪਹੁੰਚੀ ਨਾ ਚੰਦ, ਚਕੋਰ ਬਾਬਾ।
ਨਾ ਮਹਿੰਗਾਈ ਨਸ਼ੇ ਨੂੰ ਠੱਲ੍ਹ ਪਈ, ਜਵਾਨੀ ਹੋਈ ਜਾਵੇ ਲੰਡੌਰ ਬਾਬਾ।
ਕੀ ਆਜ਼ਾਦੀ ਦੇ ‘ਪੱਤੋ’ ਗੀਤ ਗਾਈਏ, ਜਿੱਥੇ ਰਾਜ ਕਰੇਂਦੇ ਚੋਰ ਬਾਬਾ।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ, ਮੋਗਾ।
ਮੋਬਾ : 94658-21417