
ਤੇਰੇ ਹੱਠ ਨਾਲ ਸੌ ਕਿਸਾਨ ਸ਼ਹੀਦ ਹੋ ਗਏ,
ਤੇਰੇ ਹੱਠ ਨਾਲ ਸੌ ਕਿਸਾਨ ਸ਼ਹੀਦ ਹੋ ਗਏ,
ਪਰ ਤੂੰ ਹੋਇਆ ਨਾ ਟੱਸ ਤੋਂ ਮੱਸ ਮੋਦੀ,
ਬਾਹਰਲੇ ਮੁਲਕਾਂ ਵਿਚ ਵੀ ਹੁਣ ਹੋ ਰਿਹਾ ਹੈ,
ਸ਼ਰੇਆਮ ਹੀ ਤੇਰਾ ਤਾਂ ਜੱਸ ਮੋਦੀ,
ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਕੋਈ ਨਾ,
ਅੜੀਅਲ ਵਤੀਰੇ ਦਾ ਪਿਆ ਤੈਨੂੰ ਝੱਸ ਮੋਦੀ,
ਅਣਖੀ ਯੋਧੇ ਜੋ ਘਰਾਂ ਤੋਂ ਬੰਨ੍ਹ ਆਏ ਕੱਫ਼ਣ,
ਕਰਵਾ ਕੇ ਛੱਡਣਗੇ ਤੇਰੀ ਤਾਂ ਬੱਸ ਮੋਦੀ,
74 ਸਾਲਾਂ ਦਾ ਰਿਕਾਰਡ ਤੂੰ ਤੋੜ ਦਿਤਾ,
ਤੇਰੇ ਜਿਹਾ ਪੀ.ਐਮ. ਨਾ ਆਊ ਤੇ ਨਾ ਆਇਆ ਹੈ ਜੀ,
ਕਿਸਾਨਾਂ ਅੰਨ ਉਗਾ ਖੁਆਇਆ ਹੈ ਦੇਸ਼ ਤਾਈਂ,
ਕੀ ਮੁਲ ਤੂੰ ਉਨ੍ਹਾਂ ਦਾ ਪਾਇਆ ਹੈ ਜੀ।
-ਜਸਵੀਰ ਸ਼ਰਮਾਂ ਦੱਦਾਹੂਰ, ਸੰਪਰਕ : 95691-49556