
ਪੰਜ ਦਰਿਆਵਾਂ ਦੀ ਧਰਤੀ ਦਾ ਸੀ, ਕਦੇ ਪੰਜਾਬ ਨੂੰ ਮਾਣ ਬੇਲੀਉ,
ਪੰਜ ਦਰਿਆਵਾਂ ਦੀ ਧਰਤੀ ਦਾ ਸੀ, ਕਦੇ ਪੰਜਾਬ ਨੂੰ ਮਾਣ ਬੇਲੀਉ,
ਛੇਵਾਂ ਦਰਿਆ ਨਸ਼ਿਆਂ ਦਾ ਵਗਿਆ, ਕਰਤਾ ਬੇੜਾ ਘਾਣ ਬੇਲੀਉ,
ਚਿੱਟਾ, ਭੁੱਕੀ, ਅਫ਼ੀਮ, ਤੰਬਾਕੂ, ਨਸ਼ੇ ਕਈ ਮੈਥੋਂ ਬੇਨਾਮ ਬੇਲੀਉ,
ਨਸ਼ੇ ਨੇ ਅਜਕਲ ਬਹੁਤੇ ਮਹਿੰਗੇ, ਸਸਤੇ ਭਾਅ ਬਦਾਮ ਬੇਲੀਉ,
ਕਰਜ਼ੇ ਹੇਠ ਕਿਸਾਨੀ ਦੱਬ ਗਈ, ਖ਼ੁਦਕੁਸ਼ੀ ਕਰੇ ਕਿਸਾਨ ਬੇਲੀਉ,
ਭ੍ਰਿਸ਼ਟਚਾਰੀ ਤਾਂ ਹੱਦਾਂ ਟੱਪਗੀ, ਲੱਗੇ ਅਫ਼ਸਰ ਰਿਸ਼ਵਤਾਂ ਖਾਣ ਬੇਲੀਉ,
ਬੇਰੁਜ਼ਗਾਰੀ ਹੁਣ ਮੈਂ ਕੀ ਦੱਸਾਂ, ਵੇਖੋ ਟੈਂਕੀਆਂ ਉਤੇ ਚੜ੍ਹੇ ਜਵਾਨ ਬੇਲੀਉ,
ਸੁਖਚੈਨ ਸਿਆਂ ਹੁਣ ਕਿਵੇਂ ਕਹੇਂਗਾ, ਮੇਰਾ ਪੰਜਾਬ ਮਹਾਨ ਬੇਲੀਉ।
-ਸੁਖਚੈਨ ਸਿੰਘ ਖੱਚੜਾਂ, ਸੰਪਰਕ : 980344-47044