
Poem: ਆਉਂਦੀ ਸ਼ਰਮ ਸੀ ਲੋਕਾਂ ਤੋਂ ਸੁਣਦਿਆਂ ਨੂੰ,‘ਜਥੇਦਾਰ ਜੀ’ ਹੈ ਨੀ ਹੁਣ ‘ਜੁਰ੍ਹਤ’ ਕਰਦੇ।
Poem in punjabi : ਆਉਂਦੀ ਸ਼ਰਮ ਸੀ ਲੋਕਾਂ ਤੋਂ ਸੁਣਦਿਆਂ ਨੂੰ,
‘ਜਥੇਦਾਰ ਜੀ’ ਹੈ ਨੀ ਹੁਣ ‘ਜੁਰ੍ਹਤ’ ਕਰਦੇ।
ਜਦੋਂ ‘ਅੰਦਰਲਾ ਸੱਚ’ ਸੀ ਬਾਹਰ ਆਉਂਦਾ,
ਕਹਿੰਦੇ ‘ਉਤਲੇ’ ਓਹੀ ਸਨ ‘ਤੁਰਤ’ ਕਰਦੇ।
ਬਣ ਕੇ ਰਹਿੰਦੇ ਸਨ ਵਾਂਗ ‘ਮੁਲਾਜ਼ਮਾਂ’ ਦੇ,
ਮੀਰੀ-ਪੀਰੀ ਵਲ ਨਹੀਂ ਸੀ ਸੁਰਤ ਕਰਦੇ।
ਸਾਜੇ ਗੁਰੂ ਦੇ ਤਖ਼ਤ ’ਤੇ ਬਹਿੰਦਿਆਂ ਵੀ,
ਅਜ਼ਮਤ ਉਸ ਦੀ ਨਾਲ ਸਨ ਦੁਰਤ ਕਰਦੇ।
‘ਫੂਲਾ ਸਿੰਘ ਅਕਾਲੀ’ ਦੇ ਰਾਹ ਪੈ ਗਏ,
ਵਿਚ ਇਤਿਹਾਸ ਦੇ ਨਾਮ ਲਿਖਾਇ ਦਿਤਾ।
ਸਿੰਘ ਸਾਹਿਬ ਜਦ ਵਿਰਸੇ ਦੇ ਬਣੇ ਵਾਰਸ,
ਵਿਰਸਾ ਸਿੰਘ ਨੂੰ ‘ਵਿਰਸਾ’ ਦਿਖਾਇ ਦਿਤਾ!
- ਤਰਲੋਚਨ ਸਿੰਘ ‘ਦੁਪਾਲ ਪੁਰ’। ਫ਼ੋਨ ਨੰ : 001-408-915-1268