ਖ਼ਬਰਾਂ |

ਤਾਜ਼ਾ |

ਸੁਣਿਉ ਜ਼ਰਾ: ਚਾਈਨਾ ਡੋਰ ਨਾ ਰੁਕਦੀ ਬੇਲੀ, ਨਸ਼ਿਆਂ ਦੀ ਗੱਲ ਵੱਡੀ ਏ...
Published : Jan 24, 2023, 11:09 am IST
Updated : Jan 24, 2023, 11:31 am IST
SHARE ARTICLE
Listen: China door does not stop, Belly, the issue of drugs is big...
Listen: China door does not stop, Belly, the issue of drugs is big...

ਮਗਰਮੱਛ ਸੀ ਕਹਿੰਦੇ ਫੜਨੇ, ਹਾਲੇ ਫੜੀ ਗਈ ਨਾ ਡੱਡੀ ਏ।

 

ਚਾਈਨਾ ਡੋਰ ਨਾ ਰੁਕਦੀ ਬੇਲੀ,
        ਨਸ਼ਿਆਂ ਦੀ ਗੱਲ ਵੱਡੀ ਏ।
ਮਗਰਮੱਛ ਸੀ ਕਹਿੰਦੇ ਫੜਨੇ,
        ਹਾਲੇ ਫੜੀ ਗਈ ਨਾ ਡੱਡੀ ਏ।
ਗਊ ਟੈਕਸ ਤਾਂ ਸਭ ਤੋਂ ਲੈਣਾ,
        ਫਿਰ ਕਿਉਂ ਖੇਤਾਂ ਵਿਚ ਛੱਡੀ ਏ।
ਦਿਨ ਦਿਹਾੜੇ ਹੁੰਦੀਆਂ ਲੁੱਟਾਂ,
        ਕਿਤੋਂ ਵਾਲੀਆਂ ਕਿਤੋਂ ਖੋਹੀ ਗੱਡੀ ਏ।
ਬੇਅਦਬੀਆਂ ਦਾ ਮਸਲਾ ਬੇਲੀ,
        ਬਣਿਆ ਗਲ ਦੀ ਹੱਡੀ ਏ।
ਰੇਤਾ ਕਹਿ ਕੇ ਕਰਨੀ ਸਸਤੀ,
        ਕੀਤੀ ਨਾਲ ਲੋਕਾਂ ਦੇ ਠੱਗੀ ਏ।
ਹਵਾ ਦੇ ਵਿਚ ਗੱਲਾਂ ਹੋਈਆਂ,
        ਨਾ ਭੁੰਜੇ ਲਗਦੀ ਅੱਡੀ ਏ।
ਆਮ ਆਦਮੀ ਘੁੰਮਦਾ ਜਿਸ ਵਿਚ,
        ਲੋਕੀਂ ਪੁਛਦੇ ਉਹ ਕਿੰਨੇ ਦੀ ਗੱਡੀ ਏ।
ਗ਼ਰੀਬ ਹਾਲੇ ਵੀ ਲੁਟਿਆ ਜਾਂਦੈ,
        ਹਰ ਪਾਸੇ ਚਲਦੀ ਵੱਢੀ ਏ।
- ਪਰਮਜੀਤ ਸੰਧੂ ਥੇਹ ਤਿੱਖਾ ਗੁਰਦਾਸਪੁਰ 9464427651

ਇਹ ਖ਼ਬਰ ਵੀ ਪੜ੍ਹੋ: Netflix ਨੇ ਗਾਹਕਾ ਨੂੰ ਦਿੱਤਾ ਵੱਡਾ ਝਟਕਾ, ਦੋਸਤਾਂ ਨਾਲ ਪਾਸਵਰਡ ਸਾਂਝਾ ਕਰਨ ’ਤੇ ਲੱਗੇਗਾ ਭਾਰੀ ਚਾਰਜ!

Tags: poem, china dor

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement