
ਅੱਖ ਜਿਨ੍ਹਾਂ ਦੀ ਟਿਕਟਾਂ ਜਾਂ ਕੁਰਸੀਆਂ ’ਤੇ, ਭਾਸ਼ਣ ਕਰਦੇ ਉਹ ‘ਝੱਲ’ ਖਿਲਾਰਦੇ ਨੇ।
ਬੋਲੀ ਬੋਲਦੇ ਰਹਿਣ ਕਈ ਮਾਲਕਾਂ ਦੀ,
ਨਿਜੀ ਗ਼ਰਜ਼ਾਂ ਨੂੰ ਜਿਹੜੇ ਪਿਆਰਦੇ ਨੇ।
ਅੱਖ ਜਿਨ੍ਹਾਂ ਦੀ ਟਿਕਟਾਂ ਜਾਂ ਕੁਰਸੀਆਂ ’ਤੇ,
ਭਾਸ਼ਣ ਕਰਦੇ ਉਹ ‘ਝੱਲ’ ਖਿਲਾਰਦੇ ਨੇ।
ਅੱਗਾ ਢਕਣ ਲਈ ਰਾਣੀ ਨੂੰ ਆਖਦੇ ਜੋ,
ਲੋਕੀ ਅਣਖੀਆਂ ਤਾਈਂ ਸਤਿਕਾਰਦੇ ਨੇ।
ਵਿਰਲੇ ਸੱਚ ਦੇ ਰਾਹਾਂ ’ਤੇ ਤੁਰਨ ਵਾਲੇ,
ਬਹੁਤੇ ‘ਭੇਡਾਂ’ ਬਣ ਜੀਵਨ ਗੁਜ਼ਾਰਦੇ ਨੇ।
ਕੋਈ ਕਿੰਨਾ ਕੁ ਦੱਬ ਕੇ ਰੱਖ ਲਏ ਗਾ,
ਲਗਰਾਂ ਸੱਚ ਦੀਆਂ ਅੰਦਰੋਂ ਮੌਲੀਆਂ ਨੂੰ।
ਫਸਿਆ ਕਢਣਾ ਪੈਂਦਾ ਹੈ ਅੰਤ ਨੂੰ ਜੀ,
ਸਿਰ ‘ਪੰਜਾਲੀ’ ’ਚੋਂ ਅੱਕੇ ਪੰਜੌਲੀਆਂ ਨੂੰ!
- ਤਰਲੋਚਨ ਸਿੰਘ ਦੁਪਾਲਪੁਰ, ਮੋਬਾਈਲ : 78146-92724