
Poem in punjabi : ਜ਼ੀਰੀ ਨੇ ਫ਼ਸਲਾਂ ਤੇ ਮੋਬਾਈਲ ਨੇ ਖਾਧੇ ਰਿਸ਼ਤੇ। ਦੱਸੋ ਹੁਣ ਦੋਸ਼ ਧਰੀਏ ਵੀ ਤਾਂ ਕਿਸ ’ਤੇ।
Poem in punjabi : ਜ਼ੀਰੀ ਨੇ ਫ਼ਸਲਾਂ ਤੇ ਮੋਬਾਈਲ ਨੇ ਖਾਧੇ ਰਿਸ਼ਤੇ। ਦੱਸੋ ਹੁਣ ਦੋਸ਼ ਧਰੀਏ ਵੀ ਤਾਂ ਕਿਸ ’ਤੇ।
ਅਪਣਿਆਂ ਨਾਲ ਗੱਲ ਕਰਨੇ ਦਾ ਸਮਾਂ ਨਹੀਂ, ਗ਼ੈਰਾਂ ਨਾਲ ਗੱਲਾਂ ਕਰ ਭਰਦੀ ਤਮਾਂ ਨਹੀਂ।
ਅਪਣੇ ਦੈਂਤ ਤੇ ਬਾਹਰੀ ਜਾਪਣ ਫ਼ਰਿਸ਼ਤੇ। ਜ਼ੀਰੀ ਨੇ ਫ਼ਸਲਾਂ ਤੇ ਮੋਬਾਈਲ ਨੇ ਖਾਧੇ ਰਿਸ਼ਤੇ।
’ਕੱਠੇ ਬੈਠ ਕੇ ਵੀ ਸਭ ਖ਼ੁਦ ਵਿਚ ਬੀਜ਼ੀ ਨੇ, ਲੈ ਕੇ ਫ਼ੋਨ ਹੱਥਾਂ ’ਚ ਸਮਝਦੇ ਈਜ਼ੀ ਨੇ।
ਐਪਾਂ ’ਚ ਹੈ ਖੁਭਿਆ, ਨਜ਼ਰ ਪੈਂਦੀ ਜਿਸ ’ਤੇ। ਜ਼ੀਰੀ ਨੇ ਫ਼ਸਲਾਂ ਤੇ ਮੋਬਾਈਲ ਨੇ ਖਾਧੇ ਰਿਸ਼ਤੇ।
ਜੌਂ, ਛੋਲੇ, ਮੁੰਗਫਲੀ, ਮੱਕੀਆਂ, ਕਪਾਹਾਂ, ਬਾਜਰਾ, ਗੁਆਰ ਦੇਖਣਾ ਚਾਹੁਣ ਨਿਗਾਹਾਂ।
ਮੁੰਗੀ, ਮਾਂਹ, ਮੋਠ ਪਤਾ ਨਹੀਂ ਕਿੱਥੇ ਖਿਸਕੇ। ਜ਼ੀਰੀ ਨੇ ਫ਼ਸਲਾਂ ਤੇ ਮੋਬਾਈਲ ਨੇ ਖਾਧੇ ਰਿਸ਼ਤੇ।
ਝੋਨੇ ਅਤੇ ਫ਼ੋਨ ਨੇ ਸਭ ਸੁਖਾਲੇ ਕੀਤੇ, ਸਬਰ ਸੰਤੋਖ ਮੁਕਿਆ, ਹਾਂ ਭਰੇ-ਪੀਤੇ।
ਖ਼ੁਸ਼ ਨਹੀਂ ਭਾਵੇਂ ‘ਲੱਡੇ’ ਖਾਂਦੇ ਹਾਂ ਪਿਸਤੇ। ਜ਼ੀਰੀ ਨੇ ਫ਼ਸਲਾਂ ਤੇ ਮੋਬਾਈਲ ਨੇ ਖਾਧੇ ਰਿਸ਼ਤੇ।
- ਜਗਜੀਤ ਸਿੰਘ ਲੱਡਾ, (ਸੰਗਰੂਰ)। ਮੋਬਾਈਲ : 98555-31045