
ਲੋਕ-ਸਭਾ ਦੀਆਂ ਚੋਣਾਂ ਜਿੱਤਣ ਦੇ ਲਈ, ਕੇਂਦਰ ਨਵੀਆਂ ਹੀ ਨੀਤੀਆਂ ਘੜੀ ਜਾਂਦੈ।
ਲੋਕ-ਸਭਾ ਦੀਆਂ ਚੋਣਾਂ ਜਿੱਤਣ ਦੇ ਲਈ,
ਕੇਂਦਰ ਨਵੀਆਂ ਹੀ ਨੀਤੀਆਂ ਘੜੀ ਜਾਂਦੈ।
ਜਿੱਥੇ-ਜਿੱਥੇ ਸਰਕਾਰ ਵਿਰੋਧੀਆਂ ਦੀ,
ਉਥੇ ਦਖ਼ਲ-ਅੰਦਾਜ਼ੀਆਂ ਕਰੀ ਜਾਂਦੈ।
ਹਿਮਾਚਲ, ਦਿੱਲੀ, ਪੰਜਾਬ, ਬੰਗਾਲ ਤੇ,
ਰਾਜਸਥਾਨ ’ਤੇ ਵੀ ਸੜੀ ਜਾਂਦੈ।
ਰਾਜਨੀਤੀ ਦੇ ਭਿ੍ਰਸ਼ਟ ਵਪਾਰੀਆਂ ਨੂੰ,
ਛਾਂ ‘ਕਮਲ ਦੇ ਫੁੱਲ’ ਦੀ ਕਰੀ ਜਾਂਦੈ।
ਚਾਬੀ ਲਾ ਕੇ ਵਿਰੋਧੀ ਜਿੰਦਰਿਆਂ ਨੂੰ,
ਧੱਕੇ ਨਾਲ ਹੀ ਅੰਦਰ ਨੂੰ ਵੜੀ ਜਾਂਦੈ।
ਰਾਜਪਾਲਾਂ ਦੇ ਰਾਹੀਂ ‘ਸ਼ਮੀਰੀਆ’ ਜੀ,
ਕੇਂਦਰ ਸੂਬਾ ਸਰਕਾਰਾਂ ਸੰਗ ਲੜੀ ਜਾਂਦੈ।
- ਭੋਲਾ ਸਿੰਘ ਸ਼ਮੀਰੀਆ (#33198, ਗਲੀ ਨੰ. 3,
ਪ੍ਰਤਾਪ ਨਗਰ, ਬਠਿੰਡਾ। (ਮੋ. 95010-12199)