
ਰੈਲੀਆਂ ’ਚ ਮੂਹਰੇ ਨਾਹਰੇ ਲਾਉਣ ਜੋਗੇ ਹੋ ਗਏ।
ਝੰਡੇ ਵਿਚ ਡੰਡਾ ਅਸੀਂ ਫਸਾਉਣ ਜੋਗੇ ਹੋ ਗਏ,
ਰੈਲੀਆਂ ’ਚ ਮੂਹਰੇ ਨਾਹਰੇ ਲਾਉਣ ਜੋਗੇ ਹੋ ਗਏ।
ਵੋਟਾਂ ਵੇਲੇ ਪੀ ਕੇ ਮੁਫ਼ਤ ਦੀ ਦਾਰੂ,
ਗਲੀਆਂ ’ਚ ਬਕਰੇ ਬੁਲਾਉਣ ਜੋਗੇ ਹੋ ਗਏ।
ਸ਼ਹੀਦਾਂ ਦੀ ਕਰਨੀ ਤੇ ਕੋਈ ਚਲਦਾ ਨਹੀਂ,
ਬੱਸ ਬੁੱਤਾਂ ਉੱਤੇ ਹਾਰ ਚੜ੍ਹਾਉਣ ਜੋਗੇ ਹੋ ਗਏ।
ਸੱਤਰ ਸਾਲਾਂ ’ਚ ਕੱੁਝ ਖਟਿਆ ਨਹੀਂ,
ਐਵੇਂ ਹਰ ਸਾਲ ਝੰਡਾ ਲਹਿਰਾਉਣ ਜੋਗੇ ਹੋ ਗਏ।
ਭ੍ਰਿਸ਼ਟਾਚਾਰੀ ਤੇ ਬੇਰੁਜ਼ਗਾਰੀ ਸਾਥੋਂ ਦੂਰ ਨਾ ਹੋਈ,
ਦੇ ਕੇ ਰਿਸ਼ਵਤਾਂ ਟਾਈਮ ਟਪਾਉਣ ਜੋਗੇ ਹੋ ਗਏ।
ਸੱਚੇ ਭਾਰਤਵਾਸੀ ਅਸੀਂ ਕਹਾਵਾਂਗੇ ਉਦੋਂ,
ਜਦੋਂ ਲੋਟੂਆਂ ਤੋਂ ਦੇਸ਼ ਨੂੰ ਬਚਾਉਣ ਜੋਗੇ ਹੋ ਗਏ।
ਬੋਲਣ ਤੋਂ ਪਹਿਲਾਂ ਦੀਪ ਘੁੱਟ ਦਿੰਦੇ ਮੂੰਹ,
ਸਾਰੇ ਇਥੇ ਸੱਚ ਨੂੰ ਦਬਾਉਣ ਜੋਗੇ ਹੋ ਗਏ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 98776-54596