
ਡੇਰਾਵਾਦ ਨਹੀਂ ਪੰਜਾਬ ’ਚੋਂ ਮੁਕ ਸਕਦਾ, ਪੈਰੋਕਾਰ ਨੇ ਜਾਲ ਵਿਛਾਈ ਬੈਠੇ।
ਇਕ ਨਵਾਂ ਹੀ ਧਰਮ ਬਣਾਈ ਬੈਠੇ,
ਵੇਖੋ ਲੋਕਾਂ ਨੂੰ ਕਿਵੇਂ ਭਰਮਾਈ ਬੈਠੇ।
ਡੇਰਾਵਾਦ ਨਹੀਂ ਪੰਜਾਬ ’ਚੋਂ ਮੁਕ ਸਕਦਾ,
ਪੈਰੋਕਾਰ ਨੇ ਜਾਲ ਵਿਛਾਈ ਬੈਠੇ।
ਕੀ ਕਹੀਏ ਅਕਲ ਦੇ ਅੰਨਿ੍ਹਆਂ ਨੂੰ,
ਤਵੀਤ ਪਖੰਡੀ ਦੇ ਨਾਂ ਦਾ ਮੜ੍ਹਵਾਈ ਬੈਠੇ।
ਬਲਾਤਕਾਰੀ ਅਤੇ ਕਾਤਲ ਜੋ ਸਿੱਧ ਹੋਇਆ,
ਆਸਾਂ ਉਸ ਤੋਂ ਮੋਕਸ਼ ਦੀਆਂ ਲਾਈ ਬੈਠੇ।
ਰੱਬ ਦੇ ਨਾਂ ’ਤੇ ਵਪਾਰ ਚਲਾਇਆ,
ਐਸੇ ਢੋਂਗੀ ਨੂੰ ਪਿਤਾ ਬਣਾਈ ਬੈਠੇ।
ਪੁੱਠੇ ਸਿੱਧੇ ਗੀਤ ਜੋ ਗਾਉਂਦਾ,
ਆਸਥਾ ਕਮਲੇ ਤੇ ਵੇਖੋ ਟਿਕਾਈ ਬੈਠੇ।
ਲਾਸਾਨੀ ਕੁਰਬਾਨੀ ਹੈ ਦਸ਼ਮੇਸ਼ ਜੀ ਦੀ,
ਵੇਖੋ ਸਿੱਖੀ ਨੂੰ ਦਿਲੋਂ ਭੁਲਾਈ ਬੈਠੇ।
ਕਹਿੰਦੇ ਸੱਚ ਨੂੰ ਸੱਚ ਕਿਉ ਆਖਦੀ ਏਂ,
ਵੈਰ ਦੀਪ ਨਾਲ ਕਈ ਐਵੇਂ ਪਾਈ ਬੈਠੇ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ।
ਮੋਬਾਈਲ : 98776-54596