
ਦਿਨੋਂ ਦਿਨ ਮੇਰਾ ਪਿੰਡ ਪੀਰਸੁਆਣਾ ਬਣਦਾ ਜਾਂਦਾ ਸ਼ਹਿਰ
ਦਿਨੋਂ ਦਿਨ ਮੇਰਾ ਪਿੰਡ ਪੀਰਸੁਆਣਾ.....
ਦਿਨੋਂ ਦਿਨ ਮੇਰਾ ਪਿੰਡ ਪੀਰਸੁਆਣਾ ਬਣਦਾ ਜਾਂਦਾ ਸ਼ਹਿਰ
ਹੋਰ ਚਾਰ ਸਾਲਾਂ ਨੂੰ ਲੈਣਾ ਜਮ੍ਹਾ ਕਲੋਨੀਆਂ ਨੇ ਘੇਰ
ਖਰੜ ਤੋਂ ਰੰਧਾਵਾ ਰੋਡ ’ਤੇ ਲੋਕ ਕਰਨ ਆਉਂਦੇ ਸੈਰ
ਦਿਨੋਂ ਦਿਨ ਬਦਲਦਾ ਜਾਂਦਾ ਪਿੰਡ ਦਾ ਤਾਣਾ ਬਾਣਾ
ਪਿੰਡਾਂ ਵਿਚੋਂ ਪਿੰਡ ਸੁਣੀਦਾ, ਯਾਰੋਂ ਸੁਣੀਦਾ ਪਿੰਡ ਪੀਰਸੁਆਣਾ
ਲੋਕ ਮੌਜਾਂ ਮਾਰਦੇ ਘਰ ਘਰ ਖੜੀਆਂ ਗੱਡੀਆਂ
ਘੋਰਾਂ ਪਾਉਂਦੀਆਂ ਜਾਂਦੀਆਂ ਹਾਈਵੇਅ ਤੇ ਛੱਡੀਆਂ
ਅਸਮਾਨ ਉਚੀਆਂ ਇਮਾਰਤਾਂ ਲੋਕ ਚੱਕ ਚੱਕ ਦੇਖਦੇ ਅੱਡੀਆਂ
ਮਾੜਾ ਜਾਂ ਫ਼ੋਨ ਖੜਕਾਉ ਘਰੇ ਪਹੁੰਚਦਾ ਪੈਕ ਕੀਤਾ ਖਾਣਾ
ਪਿੰਡਾਂ ਵਿਚੋਂ ਪਿੰਡ ਸੁਣੀਦਾ, ਯਾਰੋਂ ਪਿੰਡ ਸੁਣੀਂਦਾ ਪੀਰਸੁਆਣਾ
ਚੰਡੀਗੜ੍ਹ ਤੋਂ ਉਠ ਕੇ ਆਏ ਰੁੜਕੀ ਆਲੇ ਬਾਕੀ ਬਾਰੀਏ ਵਸਦੇ
ਜੜ੍ਹਾਂਵਾਲੇ ਲਾਇਲਪੁਰ ਦੀਆਂ ਗੱਲਾਂ ਜਿਹੜੇ ਸ਼ੌਕ ਨਾਲ ਰਹਿੰਦੇ ਦਸਦੇ
ਹੱਲਿਆਂ ਦੇ ਹਾਲਾਤ ਸੁਣਾ ਕੇ ਕਦੇ ਉਦਾਸ ਹੁੰਦੇ ਕਦੇ ਹੱਸਦੇ
ਆਜ਼ਾਦੀ ਵੇਲੇ ਦਾ ਭੁੱਲਿਆ ਨੀ ਜਾਂਦਾ ਵਰਤਿਆ ਭਾਣਾ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਯਾਰੋ ਪਿੰਡ ਸੁਣੀਂਦਾ ਪੀਰਸੁਆਣਾ
ਗੁਰਾਂ ਦੀ ਬਖ਼ਸ਼ਿਸ਼ ਨਾਲ ਨਿਵਾਜਿਆ ਹੋਇਆ ਸਾਡਾ ਖਰੜ ਇਲਾਕਾ
ਲੋਕ ਸੁਖੀ ਘੁੱਗ ਘਰਾਂ ਵਿਚ ਵਸਦੇ ਫ਼ਿਕਰ ਨਾ ਫਾਕਾ
ਗੀਤਕਾਰ ‘ਜਸਪਾਲ’ ਨੇ ਤੁਹਾਡੀਆਂ ਅੱਖਾਂ ਅੱਗੇ ਖਿੱਚ ਛਡਿਆ ਖ਼ਾਕਾ
ਸੁਰਗ ਸਮਾਨ ਪਿੰਡ ਵਿਚ ਲੇਖਕ ਦਾ ਠੌਰ ਟਿਕਾਣਾ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਯਾਰੋਂ ਪਿੰਡ ਸੁਣੀਂਦਾ ਪੀਰਸੁਆਣਾ
- ਜਸਪਾਲ ਸਿੰਘ, ਪਿੰਡ ਪੀਰਸੁਆਣਾ, ਖਰੜ
9814154218