ਵਿਚਾਰ   ਕਵਿਤਾਵਾਂ  25 Nov 2020  ਮਾਰੂ ਕਾਨੂੰਨ

ਮਾਰੂ ਕਾਨੂੰਨ

ਸਪੋਕਸਮੈਨ ਸਮਾਚਾਰ ਸੇਵਾ
Published Nov 25, 2020, 10:17 am IST
Updated Nov 25, 2020, 10:17 am IST
ਆਉ ਰਲ ਕੇ ਆਪਾਂ ਸੱਭ ਲਾਮਬੰਦ ਹੋਈਏ,
Farmer
 Farmer

ਆਉ ਰਲ ਕੇ ਆਪਾਂ ਸੱਭ ਲਾਮਬੰਦ ਹੋਈਏ,

ਬੱਦਲ ਖ਼ਤਰੇ ਦੇ ਖੇਤੀ ਤੇ ਮੰਡਰਾਉਣ ਲੱਗੇ,

ਖੇਤੀ ਸੁਧਾਰਾਂ ਦੇ ਨਾਂ ਉਤੇ ਬਣਾ ਕੇ ਕਾਨੂੰਨ ਮਾਰੂ,

ਸਾਨੂੰ ਅੱਜ ਮਾਲਕਾਂ ਤੋਂ ਨੌਕਰ ਬਣਾਉਣ ਲੱਗੇ,

ਪੱਕੀ ਖ਼ਰੀਦਦਾਰੀ ਨੂੰ ਪੰਜਾਬ ਵਿਚੋਂ ਬੰਦ ਕਰ ਕੇ,

ਸਾਡੀਆਂ ਸੱਭ ਫ਼ਸਲਾਂ ਨੂੰ ਮਿੱਟੀ ਮਿਲਾਉਣ ਲੱਗੇ,

ਮੂੰਹ ਜ਼ੁਬਾਨੀ ਤਾਂ ਲੀਡਰ ਬੜਾ ਕੁੱਝ ਆਖੀ ਜਾਂਦੇ,

ਲਿਖਤੀ ਰੂਪ ਤੋਂ ਪਰ ਕੰਨੀ ਕਤਰਾਉਣ ਲੱਗੇ,

ਮਰਦਾ ਕਰੇ ਤਾਂ ਹੋਰ ਕੀ ਵਿਚਾਰਾ ਕਰੇ ਦੱਸੋ,

ਜੱਟ ਅੱਕ ਕੇ ਚੌਕਾਂ 'ਚ ਧਰਨੇ ਲਗਾਉਣ ਲੱਗੇ,

ਪੂਰੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ,

ਲੋਕ ਪ੍ਰਧਾਨ ਮੰਤਰੀ ਦੇ ਪੁਤਲੇ ਜਲਾਉਣ ਲੱਗੇ।

-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585

Advertisement