
ਮੈਂ ਸਿਪਾਹੀ ਹਾਂ, ਕਿਸੇ ਇਕ ਦੇਸ਼ ਦਾ ਮੋਹਤਾਜ ਨਹੀਂ, ਪਰ ਹਵਾ ਦੀਆਂ ਕੰਧਾਂ ਦੇ ਪਰਛਾਵੇਂ ਦਾ ਰਖਵਾਲਾ ਹਾਂ,
ਮੈਂ ਸਿਪਾਹੀ ਹਾਂ, ਕਿਸੇ ਇਕ ਦੇਸ਼ ਦਾ ਮੋਹਤਾਜ ਨਹੀਂ,
ਪਰ ਹਵਾ ਦੀਆਂ ਕੰਧਾਂ ਦੇ ਪਰਛਾਵੇਂ ਦਾ ਰਖਵਾਲਾ ਹਾਂ,
ਮੈਂ ਸਵਾਰਥੀ ਸੂਰਜ ਦੇ ਚਾਨਣ ਦੀ ਡਲੀ ਹਾਂ,
ਮੈਂ ਕੋਈ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਨਹੀਂ,
ਮੇਰਾ ਬਿਸਤਰ ਗੁੰਗੀ ਮਿੱਟੀ ਤੇ ਹਵਾ ਦੀ ਚਾਦਰ ਹੈ,
ਮੈਂ ਸਾਂਝਾ ਪਾਣੀ ਹਾਂ ਹਿਮਾਲਿਆ ਦਾ,
ਸੁਰੱਖਿਆ ਘੇਰਾ ਹਾਂ ਵਿਦਿਆਲਿਆ ਦਾ,
ਬੁੱਤ ਬਣਾ ਅਪਣੇ ਸੁਆਰਥਾਂ ਦਾ,
ਹਾਰ ਮੇਰੇ ਗਲ ਪਾ ਕੇ ਸ਼ਹੀਦ ਕਹਿ ਦਿਤਾ, ਕੀ ਇਹ ਕਾਫ਼ੀ ਹੈ?
ਜਾਤਾਂ, ਧਰਮਾਂ ਦੀ ਆੜ ਵਿਚ ਅਪਣਾ ਜ਼ਮੀਰ ਨਾ ਵੇਚੋ,
ਮੇਰੀ ਵਰਦੀ ਵਾਂਗ ਇਕ ਹੋ ਕੇ ਅਪਣੇ ਫ਼ਰਜ਼ ਜਿਊਂਦੇ ਰੱਖੋ।
-ਸੁਖਵੀਰ ਸਿੰਘ ਕਾਲੀ, ਸੰਪਰਕ : 82644-35630