
ਸਾਰੀ ਦੁਨੀਆਂ ਵਿਚ ਹਲਚਲ ਮੱਚੀ, ਕਿਥੋਂ ਮਿਲਣਾ ਸ਼ਾਂਤ ਮਹੌਲ ਬਾਬਾ। ਕਿਧਰੇ ਲੜਾਈਆਂ ਤੇ ਲੱਗਣ ਧਰਨੇ, ਕਿਵੇਂ ਹੋਣਾ ਇਨ੍ਹਾਂ ’ਤੇ ਕੰਟਰੋਲ ਬਾਬਾ।
Poem In punjabi: ਸਾਰੀ ਦੁਨੀਆਂ ਵਿਚ ਹਲਚਲ ਮੱਚੀ, ਕਿਥੋਂ ਮਿਲਣਾ ਸ਼ਾਂਤ ਮਹੌਲ ਬਾਬਾ।
ਕਿਧਰੇ ਲੜਾਈਆਂ ਤੇ ਲੱਗਣ ਧਰਨੇ, ਕਿਵੇਂ ਹੋਣਾ ਇਨ੍ਹਾਂ ’ਤੇ ਕੰਟਰੋਲ ਬਾਬਾ।
ਆਪੋ ਧਾਪ ਜਨਤਾ ਹੈ ਹੋਈ ਫਿਰਦੀ, ਪੈਣ ਸੋਚ ਕਲੇਜੇ ਹੌਲ ਬਾਬਾ।
ਇਹੀ ਹਾਲ ਘਰਾਂ ਵਿਚ ਹੋਇਆ, ਕੀਤੇ ਪੁਰਾਣੇ ਘਰੀਂ ਜੋ ਕੌਲ ਬਾਬਾ।
ਨੂੰਹ ਸੱਸ ਆਪਸ ’ਚ ਖਹੀ ਜਾਵਣ, ਗੱਲ ਰਹੀਆਂ ਨਾ ਕਿਸੇ ਦੀ ਗੌਲ ਬਾਬਾ।
ਜੋ ਘਰ ਅੰਦਰ ਹੈ ਸਮਾਜ ਅੰਦਰ, ਜਾਂਦੇ ਖ਼ੂਨ ਲੋਕਾਂ ਦੇ ਖੌਲ ਬਾਬਾ।
ਆਮ ਖ਼ਾਸ ਅੰਦਰੀਂ ਸਾਰੇ ਰੋਈ ਜਾਂਦੇ, ਘਰੋਂ ਨਿਕਲ ਕਰਨ ਮਖੌਲ ਬਾਬਾ।
ਜਿਸ ਨੂੰ ਨਾ ਵੇਖ ‘ਪੱਤੋ’ ਉਹੀ ਸੁੱਖੀ ਲੱਗੇ, ਚੋਰੀ ਪਾਉਂਦੇ ਭੌਣਾਂ ’ਤੇ ਚੌਲ ਬਾਬਾ।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ ਮੋਗਾ। ਮੋਬਾ : 94658-21417