
ਦਾਅਵੇ ਕਰਨ ਪੁਲਾੜ ਵਿਚ ਪਹੁੰਚਣ ਦੇ, ਖੁੱਲ੍ਹ ਗਈ 'ਤਰੱਕੀ' ਦੀ ਪੋਲ ਯਾਰੋ,
ਦਾਅਵੇ ਕਰਨ ਪੁਲਾੜ ਵਿਚ ਪਹੁੰਚਣ ਦੇ, ਖੁੱਲ੍ਹ ਗਈ 'ਤਰੱਕੀ' ਦੀ ਪੋਲ ਯਾਰੋ,
ਹਾਲਤ ਵੇਖ ਕੇ 'ਅੰਦਰਲੀ' ਰੋਣ ਆਵੇ, ਵੱਜੇ 'ਬਾਹਰ' ਅਮੀਰੀ ਦਾ ਢੋਲ ਯਾਰੋ,
ਕਰਿਆ ਬੋਰ ਨਹੀਂ ਮੌਤ ਦਾ ਖੂਹ ਜਾਣੋ, ਜਿਸ ਵਿਚ ਜਾ ਪਿਆ ਬਾਲ ਅਣਭੋਲ ਯਾਰੋ,
ਅੰਨ੍ਹੇ ਹਾਕਮ ਪ੍ਰਸ਼ਾਸਨ ਤੇ ਮਾਪਿਆਂ ਦੇ, ਧਾਹਾਂ ਮਾਰੀਏ ਕਿਹਦੇ ਜਾ ਕੋਲ ਯਾਰੋ,
ਹਵਾ ਪਾਣੀ ਤੇ ਖਾਣ ਲਈ ਤੜਫਦਾ ਉਹ, ਲੱਖਾਂ ਲੋਕਾਂ ਦੇ ਤਾਈਂ ਰੁਲਾ ਗਿਆ ਏ,
ਫ਼ਤਿਹਬੀਰ ਸਿੰਘ ਡਿੱਗ ਪਤਾਲ ਅੰਦਰ, ਸੱਭ ਨੂੰ ਆਖ਼ਰੀ ਫ਼ਤਿਹ ਬੁਲਾ ਗਿਆ ਏ।
-ਤਰਲੋਚਨ ਸਿੰਘ ਦੁਪਾਲਪੁਰ, ਸੰਪਰਕ : 001-408-915-2018