
ਖ਼ਤਰੇ ਵਿਚ ਪੱਗ ਪ੍ਰਚਾਰਕਾਂ ਦੀ
ਹਰ ਧਰਮ ਹੀ ਇਹੋ ਤਾਕੀਦ ਕਰਦਾ, ਬੰਦੇ ਬਣਨ ਵੀ 'ਬੰਦੇ' ਕਹਾਉਣ ਵਾਲੇ,
ਕੱਟੜਪੁਣੇ ਦਾ ਕਾਰਨ ਪ੍ਰਚਾਰ ਯਾਰੋ, ਮਾਨਵ ਧਰਮ ਨੂੰ ਦਿਲੋਂ ਭੁਲਾਉਣ ਵਾਲੇ,
ਬਹਿੰਦੇ 'ਸੂਰਮੇ' ਬੜੇ 'ਸਚਿਆਰ' ਬਣ ਕੇ, ਸੱਚ ਹੋਰਾਂ ਦਾ 'ਝੂਠ' ਬਣਾਉਣ ਵਾਲੇ,ਪਿੱਛੇ ਆਪ ਮੱਕਾਰ ਨੇ ਛੁਪੇ ਰਹਿੰਦੇ, 'ਚੁਣ ਕੇ' ਮੂਰਖਾਂ ਲਈ ਭੜਕਾਉਣ ਵਾਲੇ,
ਅੱਖਾਂ ਬੰਦ ਕਰ ਕੇ ਲੀਹਾਂ ਵਿਚ ਤੁਰਨ ਵਾਲੇ, ਕਾਹਨੂੰ ਮੰਨਦੇ ਖੋਜ ਸੁਧਾਰਕਾਂ ਦੀ,
ਆਪੋ ਅਪਣੇ 'ਧਰਮੀਆਂ ਕਰਮੀਆਂ' ਤੋਂ, ਪਈ ਖ਼ਤਰੇ ਵਿਚ ਪੱਗ ਪ੍ਰਚਾਰਕਾਂ ਦੀ।
-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 001-408-915-1268