
Poem in punjabi : ਖ਼ੁਸ਼ ਦੇਖ ਕਈਆਂ ਨੂੰ ਪ੍ਰੇਸ਼ਾਨ ਨੇ ਲੋਕ, ਨਾ ਹੀ ਹਸਦਿਆਂ ਨੂੰ ਦੇਖ ਕੇ ਜਰਨ ਕੁੱਝ ਲੋਕ।
Poem in punjabi : ਖ਼ੁਸ਼ ਦੇਖ ਕਈਆਂ ਨੂੰ ਪ੍ਰੇਸ਼ਾਨ ਨੇ ਲੋਕ, ਨਾ ਹੀ ਹਸਦਿਆਂ ਨੂੰ ਦੇਖ ਕੇ ਜਰਨ ਕੁੱਝ ਲੋਕ।
ਕਿਤੇ ਰਾਹਾਂ ਵਿਚ ਲਾਉਣ ਰੋਕਾਂ, ਕਿਤੇ ਠਿੱਬੀ ਲਾ ਕੇ ਲੱਛਣ ਵਖਰੇ ਕਰਨ ਕੁੱਝ ਲੋਕ।
ਚਾਲਾਂ ਚੱਲ ਕੇ ਖ਼ੁਦ ਚੰਗੇ ਬਣਨ ਦੀਆਂ, ਥੋਨੂੰ ਦਿਖਾਉਣ ਕੇ ਥੋਡੇ ਲਈ ਮਰਨ ਕੁੱਝ ਲੋਕ।
ਆਏ ਦਿਨ ਪੱਤਾ ਨਵਾਂ ਹੀ ਸੁੱਟਦੇ, ਸਭ ਨੂੰ ਦਿਖਾਉਣ ਕੇ ਰੱਬ ਤੋਂ ਡਰਨ ਕੁੱਝ ਲੋਕ।
ਤਮਾਸ਼ਬੀਨ ਬਣ ਕੇ ਹੱਥਾਂ ’ਤੇ ਹੱਥ ਮਾਰਦੇ, ਤੇ ਫਿਰ ਉਡਦੇ ਪਰਿੰਦਿਆਂ ਨੂੰ ਫੜਨ ਕੁੱਝ ਲੋਕ।
ਅੰਨਿ੍ਹਆਂ ’ਚ ਕਾਣਾ ਪ੍ਰਧਾਨ ਹੈ ਜਦ, ਫਿਰ ਉਹ ਕੀਂਕਣ ਸੱਚ ਹੱਥੋਂ ਹਰਨ ਕੁੱਝ ਲੋਕ।
ਤਰਸੇਮ ਕੋਲ ਤਰਸੇਮ ਦੇ ਤੇ ਮੇਰੇ ਕੋਲ ਮੇਰੇ, ਥਾਂ ਥਾਂ ਤੇ ਵੱਟ ਲੈਣ ਯੂ-ਟਰਨ ਕੁੱਝ ਲੋਕ।
- ਤਰਸੇਮ ਲੰਡੇ, ਪਿੰਡ ਲੰਡੇ, ਮੋਗਾ।