
Sardar Joginder Singh :ਸਰਦਾਰ ਜੋਗਿੰਦਰ ਸਿੰਘ ਜੀ, ਵਖਰਾ ਕੁੱਝ ਕਰ ਦਿਖਾ ਗਏ ਉਹ।
Poem : ਸਰਦਾਰ ਜੋਗਿੰਦਰ ਸਿੰਘ ਜੀ, ਵਖਰਾ ਕੁੱਝ ਕਰ ਦਿਖਾ ਗਏ ਉਹ।
ਧੁਨ ਅਪਣੀ ਦੇ ਸਨ ਉਹ ਪੱਕੇ, ਇਥੇ ਨਵੀਆਂ ਪੈੜਾਂ ਪਾ ਗਏ ਉਹ।
ਦੁਨੀਆਂ ਤੋਂ ਕੁੱਝ ਵਖਰਾ ਕਰ ਕੇ, ਇਤਿਹਾਸ ’ਚ ਨਾਂ ਲਿਖਵਾ ਗਏ ਉਹ।
ਰਾਹ ਜਿਨ੍ਹਾਂ ਨੇ ਰੋਕਣਾ ਚਾਹਿਆ, ਉਨ੍ਹਾਂ ਤਕ ਜ਼ੀਰੋ ਬਣਾ ਗਏ ਉਹ।
ਪਖੰਡਵਾਦ ਦੀ ਜੋ ਸੀ ਅਸਲੀਅਤ, ਉਸ ਤੋਂ ਪਰਦਾ ਉਠਾ ਗਏ ਉਹ।
ਬਾਬੇ ਨਾਨਕ ਦਾ ਦਰ ਸੇਧ ਦੇਵੇਗਾ, ਬਣਾ ਚਾਬੀ ਹੱਥ ਫੜਾ ਗਏ ਉਹ।
ਅਜੇ ਉਨ੍ਹਾਂ ਦੀ ਲੋੜ ਸੀ ਸਾਨੂੰ, ਕਿਉਂ ਪਹਿਲਾਂ ਹੱਥ ਛੁਡਾ ਗਏ ਉਹ।
ਕਈਆਂ ਦੇ ਹੱਥ ਕਲਮ ਫੜਾ ਕੇ, ਘੁੰਮਣ ਦਾ ਨਾਮ ਚਮਕਾ ਗਏ ਉਹ।
- ਮਨਜੀਤ ਸਿੰਘ ਘੁੰਮਣ। ਮੋਬਾਈਲ : 97810-86688