
Poem on Father in Punjabi: ਕਾਸ਼ ਕਿਤੇ ਕਬਰਾਂ ਵਿਚੋਂ ਉਠ ਜਾਂਦਾ ਬਾਪੂ
Poem on Father in Punjabi: ਕਾਸ਼ ਕਿਤੇ ਕਬਰਾਂ ਵਿਚੋਂ ਉਠ ਜਾਂਦਾ ਬਾਪੂ
ਤੈਨੂੰ ਦਿਲ ਦਾ ਹਾਲ ਸੁਣਾਉਂਦਾ,
ਰੋਂਦੀ ਤੇਰੀ ਧੀ ਨੂੰ ਤੇਰੇ ਬਿਨਾਂ ਕੋਈ ਨਹੀਂ ਚੁੱਪ ਕਰਾਉਂਦਾ
ਕਈ ਆਏ ਕਈ ਗਏ ਕਈ ਆਪਣਾ ਮਤਲਬ ਕੱਢ ਗਏ
ਦੁੱਖ ਉਦੋਂ ਜ਼ਿਆਦਾ ਲਗਦਾ ਜਦੋਂ ਆਪਣੇ ਹੀ ਛੱਡ ਗਏ
ਹਰ ਇਕ ਦੀ ਸਦਾ ਮੰਗਾਂ ਖ਼ੈਰਾਂ ਫਿਰ ਵੀ ਮੇਰੇ ਤੋਂ ਕਿਉਂ ਸੜਦੇ ਨੇ
ਕਹਿ ਕੇ ਪੁੱਤ-ਪੁੱਤ ਕਿਉਂ ਮੇਰੀਆਂ ਹੀ ਜੜ੍ਹਾਂ ਵਢਦੇ ਨੇ
ਬਾਕੀ ਸੱਭ ਰਿਸ਼ਤੇ ਕੱਚੇ ਇਕ ਤੇਰਾ ਹੀ ਪੱਕਾ ਸੀ
ਲੱਖ ਹੋਰ ਨੇ ਰਿਸ਼ਤੇਦਾਰ ਪਰ ਮੈਨੂੰ ਹੁਣ ਪਤਾ ਲਗਿਆ
ਮੈਂ ਤਾਂ ਇੱਕਲੀ ਤੇਰਾ ਹੀ ਬੱਚਾ ਸੀ।
ਨਾ ਤੇਰੇ ਬਿਨਾਂ ਧੀ ਕਿਹਾ ਕਿਸੇ ਨੇ ਨਾ ਹੱਥ ਸਿਰ ’ਤੇ ਕੋਈ ਧਰਦਾ
ਹੁਣ ਪਤਾ ਲੱਗ ਗਿਆ ਬਾਪੂ ਤੇਰੇ ਜਿੰਨਾ ਮੇਰਾ ਕੋਈ ਨਹੀਂ ਕਰਦਾ
ਜੇ ਤੂੰ ਹੁੰਦਾ ਕਿਤੇ ਅੱਜ ਮੇਰੀ ਵੇਖ ਤਰੱਕੀ ਕਿੰਨਾ ਖ਼ੁਸ਼ ਹੁੰਦਾ।
ਨਾ ਕਰਦਾ ਦਿਖਾਵਾ ਹੋਰਾਂ ਵਾਂਗ ਨਾ ਦਿਲ ਵਿਚ ਤੇਰੇ ਦੁੱਖ ਹੁੰਦਾ।
ਕਮੀ ਤੇਰੀ ਮਹਿਸੂਸ ਹੁੰਦੀ ਘਾਟ ਰੜਕਦੀ ਰਹਿਣੀ
ਤੇਰੀ ਜਗ੍ਹਾਂ ਬਾਪੂ ਮੇਰੇ ਹੋਰ ਕਿਸੇ ਨੇ ਨਹੀਂ ਲੈਣੀ
-ਗੁਰਪ੍ਰੀਤ ਕੌਰ ਕੱਟੂ