
ਹੁਣ ਕਹਿੰਦੇ ਇਨ੍ਹਾਂ ਨੂੰ ਕਿਤੇ ਹੋਰ ਮੁੜ ਵਸਾਵਾਂਗੇ, ਜੋ ਤਿੰਨ ਪੀੜ੍ਹੀਆਂ ਤੋਂ ਰਹਿੰਦੇ ਕਹਿੰਦੇ ਅਸੀਂ ਨਾ ਜਾਵਾਂਗੇ...
ਠੰਢ ਦੇ ਮਹੀਨੇ ਸਰਕਾਰ ਕਹਿਰ ਢਾਹ ਗਈ,
ਵਸਦੇ ਘਰਾਂ ਦਾ ਮਲਬਾ ਬਣਾ ਗਈ।
ਸਿਆਸਤ ’ਚ ਜਿੱਤੇ ਲੋਕਾਂ ਦੇ ਦਿਲਾਂ ਵਿਚ ਹਾਰ,
ਰੋਂਦੇ-ਕੁਰਲਾਉਂਦਿਆਂ ਦੀ ਨਾ ਸੁਣੀ ਪੁਕਾਰ।
ਹੱਲਿਆਂ ਵੇਲੇ ਤੋਂ ਇੱਥੇ ਸੀ ਜੋ ਵਸਦੇ,
ਜਰੇ ਨਹੀਉਂ ਗਏ ਇਹ ਲੋਕ ਹੱਸਦੇ।
ਤੰਬੂਆਂ ਦੇ ਵਿਚ ਰਾਤਾਂ ਕਿਵੇਂ ਇਹ ਬਿਤਾਉਣ,
ਕੁੱਝ ਮਹੀਨਿਆਂ ਦੇ ਬੱਚਿਆਂ ਨੂੰ ਕਿੱਥੇ ਇਹ ਸੁਆਉਣ।
ਲਗਦਾ ਏ ਜਿਵੇਂ ਕੋਈ ਆਇਆ ਹੋਵੇ ਭੁਚਾਲ,
ਸਿਰ ਉੱਤੇ ਛੱਤ ਨਹੀਂ ਹੋਇਆ ਬੁਰਾ ਹਾਲ।
ਕੀਮਤੀ ਸਾਮਾਨ ਤੇ ਮਕਾਨ ਸਭ ਨਾਸ ਹੋ ਗਏ,
ਕਿਰਤ ਕਰਨ ਵਾਲੇ ਬੇ-ਆਸ ਹੋ ਗਏ।
ਹੁਣ ਕਹਿੰਦੇ ਇਨ੍ਹਾਂ ਨੂੰ ਕਿਤੇ ਹੋਰ ਮੁੜ ਵਸਾਵਾਂਗੇ,
ਜੋ ਤਿੰਨ ਪੀੜ੍ਹੀਆਂ ਤੋਂ ਰਹਿੰਦੇ ਕਹਿੰਦੇ ਅਸੀਂ ਨਾ ਜਾਵਾਂਗੇ।
ਗ਼ਰੀਬਾਂ ਤੇ ਆਮ ਲੋਕਾਂ ਦੇ ਥੋਨੂੰ ਨਾਜਾਇਜ਼ ਕਬਜ਼ੇ ਲਗਦੇ,
ਜੋ ਕਰੋੜਾਂ ਦੀ ਜ਼ਮੀਨ ਦੱਬੀ ਬੈਠੇ ਉਹ ਹੋਣੇ ਫਬਦੇ।
ਮਾੜੇ ਬੰਦੇ ਦੀ ਤਾਂ ਇਥੇ ਸਿਸਟਮ ਨਾ ਸੁਣਦਾ ਪੁਕਾਰ,
ਜਿਹਦੀ ਡਾਂਗ ’ਚ ਜ਼ੋਰ ਉਹ ਨਚਾਉਂਦੇ ਸਰਕਾਰ।
- ਬਲਵਿੰਦਰ ਸਿੰਘ ਢੀਂਡਸਾ। ਮੋਬਾਈਲ : 9914585036