
ਦੂਜਿਆਂ ਦੀਆਂ ਖਿੱਚ ਕੇ ਲੱਤਾਂ, ਖ਼ੁਦ ਨੂੰ ਬੁੱਧੀਜੀਵੀ ਕਹਾਉਂਦੇ ਨੇ।
ਸੱਚ ਨੂੰ ਇਥੇ ਜੁਰਮਾਨੇ, ਝੂਠ ਨੂੰ ਪਦਵੀਆਂ ਨੇ।
ਮੁੱਢ ਤੋਂ ਚਲਦੀ ਆਈ ਰੀਤ, ਹੋਈਆਂ ਜ਼ਮੀਰਾਂ ਸਸਤੀਆਂ ਨੇ।
ਚਾਪਲੂਸੀ ਦੇ ਸਭ ਭੁੱਖੇ, ਫ਼ੋਕੀ ਵਾਹ ਵਾਹ ਚਾਹੁੰਦੇ ਨੇ।
ਦੂਜਿਆਂ ਦੀਆਂ ਖਿੱਚ ਕੇ ਲੱਤਾਂ, ਖ਼ੁਦ ਨੂੰ ਬੁੱਧੀਜੀਵੀ ਕਹਾਉਂਦੇ ਨੇ।
ਚਿਹਰੇ ਤੋਂ ਭੋਲੇ ਭਾਲੇ ਲਗਦੇ, ਗਿਰਗਟ ਵਾਂਗੂੰ ਰੰਗ ਬਦਲਦੇ ਨੇ।
ਰੱਬ ਦੇ ਨਾਂ ਤੇ ਕਰ ਸਿਆਸਤ, ਦਿਖਾਵੇ ਨਾਲ ਅੰਦਰ ਰੰਗਦੇ ਨੇ।
ਨੀਤਾਂ ਹੋਵਣ ਜੇ ਖੋਟੀਆਂ, ਕਦੇ ਭਾਗ ਨਾ ਲਗਦੇ ਨੇ।
ਜਿਹਨੂੰ ਦੇਣਾ ਹੈ ਮਾਲਕ ਨੇ, ਉਹਨੂੰ ਕਦੇ ਧੱਕੇ ਨਹੀਂ ਵਜਦੇ ਨੇ।
- ਸਰਬਜੀਤ ਸਿੰਘ ਜਿਉਣ ਵਾਲਾ, ਫ਼ਰੀਦਕੋਟ।
ਮੋਬਾਈਲ : 94644-12761
ਇਹ ਖ਼ਬਰ ਵੀ ਪੜ੍ਹੋ:16 ਸਾਲਾ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਕਾਰਨ ਸਕੂਲ ’ਚ ਹੀ ਮੌਤ