
ਹਾਲਤ ਤਾਂ ਪਹਿਲਾਂ ਹੀ ਬਦਤਰ ਸੀ, ਬਾਕੀ ਦੀ ਕੱਢੀ ਕਸਰ ਕੋਰੋਨਾ ਤੂੰ,
ਹਾਲਤ ਤਾਂ ਪਹਿਲਾਂ ਹੀ ਬਦਤਰ ਸੀ, ਬਾਕੀ ਦੀ ਕੱਢੀ ਕਸਰ ਕੋਰੋਨਾ ਤੂੰ,
ਕਣਕ ਵੱਢਣ ਵਿਚ ਅੜਿੱਕਾ ਡਾਹਿਆ, ਕਿਵੇਂ ਦੇਵੇਂਗਾ ਲਗਾਉਣ ਝੋਨਾ ਤੂੰ,
ਕੁਦਰਤ ਨੇ ਮਨੁੱਖ ਅੰਦਰੋਂ ਮੈਂ ਮਾਰੀ ਤੇ ਬਣਾ ਦਿਤਾ ਮਿੱਟੀ ਨੂੰ ਵੀ ਸੋਨਾ ਤੂੰ,
ਅਰਥਚਾਰਾ ਖ਼ੁਦ ਅਸੀ ਵਿਗਾੜਿਆ, ਐਵੀਂ ਰਗੜਿਆ ਗਿਆ ਕੋਰੋਨਾ ਤੂੰ,
ਮਨੁੱਖ ਮਾਰੂ ਨੀਤ ਵਿਚੋਂ ਜਨਮਿਆ ਕੋਵਿਡ, ਗੰਦੀ ਸਿਆਸਤ ਕਰ ਕੇ ਜਿਊਣਾ ਤੂੰ,
ਹੇ ਮਾਨਵ! ਲੋਕਾਂ ਦੀ ਸੇਵਾ ਕਰ ਲੈ, ਪਤਾ ਨਹੀਂ ਕਿੰਨੇ ਸਮੇਂ ਦਾ ਪ੍ਰਾਹੁਣਾ ਤੂੰ।
ਤਰਸੇਮ ਲੰਡੇ ਸੰਪਰਕ : 99145-86784