
ਨੇਤਾ ਜੀ ਦਾ ਧਰਨਾ
ਲਗਾ ਦਿਉ ਇਹ ਘਰ ਮੇਰੇ, ਮੈਂ ਧਰਨੇ ਉਤੇ ਬਹਿਣਾ ਏ,
ਇਕ ਸੋਫ਼ਾ ਵੱਡਾ ਨਵਾਂ ਜਿਹਾ ਜਿਸ ਉਤੇ ਮੈਂ ਪੈਣਾ ਏ,
ਖਾਣਾ ਸੋਹਣਾ ਤਾਜ਼ਾ ਹੋਵੇ, ਮੇਰੇ ਦਿਲ ਦਾ ਇਹੋ ਕਹਿਣਾ ਏ,
ਗੱਲ ਮੈਂ ਕਰਦਾਂ ਲੋਕਾਂ ਦੀ, ਇਸ ਲਈ ਦੂਰ ਲੋਕਾਂ ਤੋਂ ਰਹਿਣਾ ਏ,
ਧਰਨੇ ਉਤੇ ਜ਼ਰੂਰ ਬੈਠਣੈ, ਪਰ ਦੁੱਖ ਜ਼ਰਾ ਨਾ ਸਹਿਣਾ ਏ,
ਬੁਲਾ ਫ਼ੋਟੋ ਮੀਡੀਆ, ਹਾਰ ਪਾਉ, ਕਿਉਂਕਿ ਹਾਰ ਹੀ ਨੇਤਾ ਦਾ ਗਹਿਣਾ ਏ,
'ਗੋਸਲ', ਪਿਆਸੇ ਲੋਕੀ ਪਾਣੀ ਮੰਗਦੇ, ਆਪਾਂ ਕੀ ਉਨ੍ਹਾਂ ਤੋਂ ਲੈਣਾ ਏ,
ਲਗਾ ਦਿਉ ਇਹ ਘਰ ਮੇਰੇ, ਮੈਂ ਧਰਨੇ ਉਤੇ ਬਹਿਣਾ ਏ।
-ਬਹਾਦਰ ਸਿੰਘ ਗੋਸਲ, ਸੰਪਰਕ : 98764-52223