
ਕਿਤੇ ਨੇਤਾ ਰਹੇ ਨੇ ਲੁੱਟ ਤੇ ਕਿਧਰੇ ਸਾਧ ਰਿਹੈ ਠੱਗ,
ਕਿਤੇ ਨੇਤਾ ਰਹੇ ਨੇ ਲੁੱਟ ਤੇ ਕਿਧਰੇ ਸਾਧ ਰਿਹੈ ਠੱਗ,
ਕਾਗ਼ਜ਼ਾਂ ਵਿਚੋਂ ਅਨਪੜ੍ਹਤਾ ਘੱਟ ਗਈ, ਵੱਧ ਗਏ ਲਾਈ ਲੱਗ,
ਮਹਿੰਗਾਈ, ਝੂਠ ਤੇ ਸੀਨਾ ਜ਼ੋਰੀ, ਰਹੀ ਚਾਰ-ਚੁਫੇਰੇ ਮੱਘ,
ਕਣਕ ਨਹੀਂ ਸਾਨੂੰ ਰੋਟੀ ਦਿਉ, ਬੇਰੁਜ਼ਗਾਰ ਕੀਤਾ ਕਿਉਂ ਜੱਗ,
ਤਿਆਗੋ ਨੀਂਦ ਸਿਆਸੀ ਜੀ, ਵੇਖੋ ਬਾਹਰ ਲੱਗੀ ਕਿੰਜ ਅੱਗ,
ਜਾਨੀ-ਮਾਲੀ ਨੁਕਸਾਨ ਨੇ ਕਰਦੇ, ਗਊ ਮਾਤਾ ਦੇ ਆਵਾਰਾ ਵੱਗ,
ਦਿਲ ਨੂੰ ਕਾਲਾ ਕਾਲਖ਼ ਕੀਤਾ, ਉਂਗਲਾਂ ਵਿਚ ਪਵਾ ਲਏ ਨੱਗ,
ਅੱਕੇ ਥਕੇ ਜਹਾਜ਼ੇ ਚੜ੍ਹ ਗਏ, ਪਏ ਫਿਰ ਗ਼ੁਲਾਮੀ ਉੱਤੇ ਲੱਗ।
-ਤਰਸੇਮ ਲੰਡੇ, ਸੰਪਰਕ : 99145-86784