
ਨਾ ਬਨ੍ਹਿਉ ਬਸੰਤੀ ਪੱਗਾਂ, ਨਾ ਦਿਉ ਵੱਟ ਮੁੱਛਾਂ ਨੂੰ।
ਨਾ ਬਨ੍ਹਿਉ ਬਸੰਤੀ ਪੱਗਾਂ, ਨਾ ਦਿਉ ਵੱਟ ਮੁੱਛਾਂ ਨੂੰ।
ਤੇ ਨਾ ਹੀ ਲਾਇਉ ਨਾਅਰੇ, ਇਨਕਲਾਬ ਜ਼ਿੰਦਾਬਾਦ ਦੇ।
ਅਪਣੇ ਘਰਾਂ ਦੀਆਂ ਕੰਧ ਉਤੇ, ਨਾ ਟੰਗਿਉ ਤਸਵੀਰਾਂ ਮੇਰੀਆਂ ਨੂੰ।
ਨਾ ਹੀ ਚੜ੍ਹਾਇਉ ਫੁੱਲ ਬੁੱਤਾਂ ਮੇਰਿਆਂ ਨੂੰ।
ਤੇ ਵਟਿਉ ਨਾ ਬੱਤੀਆਂ ਚਿਰਾਗ਼ਾਂ ਨੂੰ ਰੁਸ਼ਨਾਉਣ ਲਈ,
ਹੱਡਾਰੋੜੀ ਉਤੇ ਪਏ ਤੁਹਾਡੇ ਜ਼ਮੀਰਾਂ ਨੂੰ, ਸੋਭਦਾ ਨਹੀਂ ਇਨਕਲਾਬ।
ਤੁਹਾਡੀਆਂ ਖੋਖਲੀਆਂ ਬੁਨਿਆਦਾਂ ਨੇ ਸਹਿਣਾ ਨਹੀਂ,
ਬਸੰਤੀ ਪੱਗਾਂ ਤੇ ਮੇਰੀਆਂ ਤਸਵੀਰਾਂ ਨੂੰ।
ਤੁਹਾਡੇ ਚਿਰਾਗ਼ਾਂ ਦੀ ਮੋਮ ਪਿਘਲਣੀ ਹੈ, ਤੇ ਹੋ ਜਾਣਾ ਹੈ ਘੁੱਪ ਹਨੇਰਾ,
ਗ਼ੁਲਾਮੀ ਦਾ ਹਨੇਰਾ, ਤੁਹਾਡੀਆਂ ਰਗਾਂ ਵਿਚ ਖ਼ੂਨ ਨਹੀਂ।
ਤੁਹਾਡੇ ਅੰਦਰ ਅਣਖ ਨਹੀਂ, ਤੁਹਾਡੀ ਆਤਮਾ ਪਈ ਹੈ ਗਹਿਣੇ।
ਕੁੱਝ ਸਫ਼ੇਦਪੋਸ਼ਾਂ ਨੂੰ, ਕੁੱਝ ਧਰਮ ਦੇ ਠੇਕੇਦਾਰਾਂ ਨੂੰ।
ਤੁਸੀ, ਮੈਂ ਤੇ ਕੀ, ਤੁਸੀ ਖ਼ੁਦ ਵੀ ਤੁਸੀ ਨਹੀਂ ਰਹਿਣੇ।
-ਸੁਰਖ਼ਾਬ ਚੰਨ, 97801-75656