Poem in punjabi : ਮੁੱਕ ਗਏ ਪੀਪੇ ਵਿਚੋਂ ਦਾਣੇ
Poem in punjabi : ਮੁੱਕ ਗਏ ਪੀਪੇ ਵਿਚੋਂ ਦਾਣੇ,
ਰੋਂਦੇ ਘਰ ਵਿਚ ਬਾਲ ਇਆਣੇ
ਬਾਪੂ ਠੇਕੇ ਮੌਜਾਂ ਮਾਣੇ।
ਲਾਹੀ ਸ਼ਰਮ ਦੀ ਲੋਈ ਹੈ,
ਬਸ ਬੁੱਧੀ ਪਾਗਲ ਹੋਈ ਹੈ।
ਮਨ ਹੁੰਦਾ ਬਾਂਦਰ ਦੀ ਨਿਆਈਂ,
ਭੰਡੀ ਕਰਵਾਉਂਦਾ ਸੱਭ ਥਾਈਂ,
ਥੂਹ ਥੂਹ ਹੁੰਦੀ ਸ਼ਹਿਰ ਗਰਾਈਂ।
ਬਾਂਹ ਨਾ ਫੜਦਾ ਕੋਈ ਹੈ,
ਬਸ ਬੁੱਧੀ ਪਾਗਲ ਹੋਈ ਹੈ।
ਭੈੜੇ ਨਸ਼ਿਆਂ ਨੇ ਮੱਤ ਮਾਰੀ,
ਖਾ ਗਿਆ ਵੇਚ ਦੋ ਕਿੱਲੇ ਸਾਰੀ।
ਰੁਲ ਗਈ ਮਿੱਟੀ ਵਿਚ ਸਰਦਾਰੀ,
ਮਿਲਦੀ ਕਿਤੇ ਨਾ ਢੋਈ ਹੈ,
ਬਸ ਬੁੱਧੀ ਪਾਗਲ ਹੋਈ ਹੈ।
ਐ ਵੀਰੋ ਐ ਭੈਣੋਂ ਬੱਚਿਉ,
ਖ਼ੁਦ ਨੂੰ ਦੂਰ ਨਸ਼ੇ ਤੋਂ ਰਖਿਉ,
ਓਟ ਗੁਰਾਂ ਦੀ ਹਰਦਮ ਤਕਿਉ।
‘ਲੱਖੇ’ ਦੀ ਅਰਜੋਈ ਹੈ,
ਕਿਉਂ ਬੁੱਧੀ ਪਾਗਲ ਹੋਈ ਹੈ।
- ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਮੋਬਾ : 98552-27530