
ਨੋਟਬੰਦੀ ਨੇ ਆਰਥਕਤਾ ਡੋਬ ਦਿਤੀ ਹੁਣ ਠੂਠਾ ਪਬਲਿਕ ਹੱਥ ਫੜਾ ਦਿਆਂਗੇ,
ਨੋਟਬੰਦੀ ਨੇ ਆਰਥਕਤਾ ਡੋਬ ਦਿਤੀ ਹੁਣ ਠੂਠਾ ਪਬਲਿਕ ਹੱਥ ਫੜਾ ਦਿਆਂਗੇ,
ਕਿਸਾਨਾਂ ਤੋਂ ਖੋਹ ਕੇ ਹੱਕ ਉਨ੍ਹਾਂ ਦੇ ਗੁੱਡੀ ਅਪਣੇ ਯਾਰਾਂ ਦੀ ਚੜ੍ਹਾ ਦਿਆਂਗੇ,
ਨੇੜੇ ਆਉਂਦੀਆਂ ਨੇ ਜਦੋਂ ਵੀ ਵੋਟਾਂ ਮਿੱਤਰੋ ਫ਼ੌਜਾਂ ਕੋਲ ਸਰਹੱਦ ਦੇ ਖੜਾ ਦਿਆਂਗੇ,
ਮਿਲੀ ਰੋਟੀ ਤੁਸੀ ਵਿਕਾਸ ਮੰਨਣਾ ਅਸੀ ਐਸੀ ਆਦਤ ਤੁਹਾਡੀ ਬਣਾ ਦਿਆਂਗੇ,
ਕਿਹੜੇ ਵਿਕਾਸ ਦੀ ਗੱਲ ਕਰਦੇ ਚੋਣਾਂ ਵੇਲੇ ਧਰਮ ਦੇ ਨਾਂ ਤੇ ਲੜਾ ਦਿਆਂਗੇ,
ਤੋਤੇ ਬਾਹਾਂ ਤੇ ਬਿਠਾ ਕੇ ਚੋਜ ਕਰਨੇ ਜੇਬਾਂ ਤੁਹਾਡੀਆਂ ਦੇ ਕਬੂਤਰ ਉਡਾ ਦਿਆਂਗੇ।
-ਐਡਵੋਕੇਟ ਸਤਪਾਲ ਸਿੰਘ ਦਿਉਲ, ਸੰਪਰਕ : 98781-70771