ਜੂਨ ਬੰਦੇ ਦੀ ਕੰਮ ਨੇ ਪਸ਼ੂਆਂ ਵਾਲੇ, ਨਰਕ ਜਾਵਣਗੇ ਐਸੇ ਇਨਸਾਨ ਭਾਈ...
ਗੁਰੂ ਗ੍ਰੰਥ ਸਾਹਿਬ ਦੀ ਜੋ ਕਰਨ ਬੇਅਦਬੀ,
ਕਿੱਥੋਂ ਆਉਂਦੇ ਨੇ ਐਸੇ ਸ਼ੈਤਾਨ ਭਾਈ।
ਜੂਨ ਬੰਦੇ ਦੀ ਕੰਮ ਨੇ ਪਸ਼ੂਆਂ ਵਾਲੇ,
ਨਰਕ ਜਾਵਣਗੇ ਐਸੇ ਇਨਸਾਨ ਭਾਈ।
ਗੁਰੂ ਦੀ ਬਾਣੀ ਤੇ ਵੀ ਪੈਣ ਡਾਕੇ,
ਕੌਮ ਹੋਈ ਬੜੀ ਹੈਰਾਨ ਭਾਈ।
ਸਾਧ ਭੇਸ ਵਿਚ ਫਿਰਦੇ ਢੋਂਗੀ,
ਗਹੁ ਨਾਲ ਲਉ ਸਿਆਣ ਭਾਈ।
ਸਭ ਧਰਮਾਂ ਦਾ ਦਿਲੋਂ ਸਤਿਕਾਰ ਕਰੀਏ,
ਹੋਵੇ ਗੀਤਾ ਜਾਂ ਫਿਰ ਕੁਰਾਨ ਭਾਈ।
ਸਦਾ ਨਹੀਂ ਰਹਿਣਾ ਦੌਰ ਪਾਪੀਆਂ ਦਾ,
ਸਮਾਂ ਹੁੰਦੈ ਬੜਾ ਬਲਵਾਨ ਭਾਈ।
ਇਹ ਪੰਥ ਹੈ ਗੁਰੂ ਗੋਬਿੰਦ ਜੀ ਦਾ,
ਅਮਿੱਟ ਰਹਿਣੇ ਸਿੱਖੀ ਦੇ ਨਿਸ਼ਾਨ ਭਾਈ।
ਦੀਪ ਆਖਦੀ ਹਸ਼ਰ ਹੈ ਬੁਰਾ ਹੋਣਾ,
ਜਾਣਬੁੱਝ ਜੋ ਬਣੇ ਨਾਦਾਨ ਭਾਈ।
- ਅਮਨਦੀਪ ਕੌਰ (ਬਠਿੰਡਾ)
ਮੋਬਾਈਲ : 98776-54596