
ਪੰਜਾਬ
ਜੇ ਕਰੀਏ ਉਸ ਪੰਜਾਬ ਦੀ ਗੱਲ, ਕਦੇ ਹੁੰਦੀ ਸੀ, ਇਥੇ ਬਹਾਰ ਮੀਆਂ,
ਘੁੱਗ ਵਸਦੇ ਸੀ, ਸੱਭ ਜੀਅ ਇਸ ਦੇ, ਨਹੀਂ ਹੁੰਦਾ ਸੀ, ਕੋਈ ਲਾਚਾਰ ਮੀਆਂ,
ਅੱਜ ਸੱਭ ਕੁੱਝ ਹੀ, ਉਲਟ ਹੋਇਆ, ਪੜ੍ਹੇ-ਲਿਖੇ ਵੀ ਹੋਏ ਨੇ, ਗਵਾਰ ਮੀਆਂ,
ਡੋਬ ਦਿਤੀ ਪੰਜਾਬ ਦੀ, ਸ਼ਾਨ ਇਨ੍ਹਾਂ, 'ਸੁਰਿੰਦਰ' ਰੋਇਆ, ਜ਼ਾਰੋ-ਜ਼ਾਰ ਮੀਆਂ,
ਸੁਮੱਤ ਬਖ਼ਸ਼ੇ ਰੱਬ, ਭੁੱਲੇ ਭਟਕਿਆਂ ਨੂੰ, ਅਰਦਾਸ ਕਰੇ ਉਹ, ਕਈ ਵਾਰ ਮੀਆਂ।
ਸੁਰਿੰਦਰ 'ਮਾਣੂੰਕੇ ਗਿੱਲ', ਸੰਪਰਕ : 88723-21000