ਕਾਵਿ ਵਿਅੰਗ
Published : Jul 27, 2022, 2:30 pm IST
Updated : Jul 29, 2022, 3:34 pm IST
SHARE ARTICLE
poetic irony
poetic irony

ਹੋਸ਼ਿਆਰ ਗੁਆਂਢੀ ਰਾਜਿਉ! ਰਹਿਣੇ ਏਦਾਂ ਹੀ  ਵਜਦੇ ਸਮਝ ਲੈਂਦੇ....

ਹੋਸ਼ਿਆਰ ਗੁਆਂਢੀ ਰਾਜਿਉ!
ਰਹਿਣੇ ਏਦਾਂ ਹੀ  ਵਜਦੇ ਸਮਝ ਲੈਂਦੇ, 

        ਸੁਣ ਕੇ ਖ਼ੁਸ਼ੀ ਦੇ ਵਾਜਿਆਂ ਗਾਜਿਆਂ ਨੂੰ।
ਪੰਜ ਸਾਲ ਵੀ ‘ਉਮਰ ਦਾ ਪਟਾ’ ਲੱਗੇ, 

        ਵੋਟਾਂ ਨਾਲ ਸਰਕਾਰਾਂ ਵਿਚ ਸਾਜਿਆਂ ਨੂੰ।
ਪੱਖਪਾਤੀ ਬਦਨੀਤ ਲੈ ਡੁੱਬ ਜਾਂਦੀ, 

        ਬਣੇ ਚਤਰ ਪਰ ਅਸਲ ’ਚ ਬਾਜਿਆਂ ਨੂੰ।
ਆਵੇ ਅਕਲ ਨਾ ਪੜ੍ਹ ਕੇ ਇਤਿਹਾਸ ਤੋਂ ਵੀ,

        ਹੁਕਮਰਾਨ ਪੁਰਾਣੇ ਜਾਂ ਤਾਜਿਆਂ ਨੂੰ।
ਰੋਹ  ਲੋਕਾਂ ਦਾ ਮਿੱਟੀ ’ਚ ਰੋਲ ਦਿੰਦਾ,

      ਸੌੜੀ ਸਿਆਸਤ ਦੇ ਲਾਏ ਅੰਦਾਜਿਆਂ ਨੂੰ।
ਛੱਡ ਕੇ ਲੰਕਾ ਨੂੰ ਦੌੜਿਆ ਰਾਜਪਕਸ਼ੇ,

 ਦੇ ਗਿਆ ਸਬਕ ਗੁਆਂਢ ਦੇ ਰਾਜਿਆਂ ਨੂੰ!

- ਤਰਲੋਚਨ ਸਿੰਘ ਦੁਪਾਲਪੁਰ।
ਫ਼ੋਨ ਨੰ : 001-408-915-1268

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement