
ਛੇ ਸਦੀਆਂ ਪੁਰਾਣਾ ਦਿੱਲੀ ਵਿਚ ਮੰਦਰ, ਕਹਿ ਕਹਿ ਕੇ ਹਮਲਾ ਕਰਵਾਏ ਮੋਦੀ,
ਛੇ ਸਦੀਆਂ ਪੁਰਾਣਾ ਦਿੱਲੀ ਵਿਚ ਮੰਦਰ, ਕਹਿ ਕਹਿ ਕੇ ਹਮਲਾ ਕਰਵਾਏ ਮੋਦੀ,
ਜਿਸ ਦੀ ਬਾਣੀ ਗੁਰੂ ਗ੍ਰੰਥ ਵਿਚ ਬੋਲੇ, ਉਸ ਭਗਤ ਦਾ ਮੰਦਿਰ ਢੁਹਾਏ ਮੋਦੀ,
ਚਹੁੰ ਵਰਨਾਂ ਦਾ ਪਿਆਰਾ ਭਗਤ ਸਾਂਝਾ, ਉਸ ਦੀ ਆਤਮਾ ਨੂੰ ਠੇਸ ਪਹੁੰਚਾਏ ਮੋਦੀ,
ਹਿੰਦੂਪੁਣੇ ਦਾ ਭੂਤ ਸਵਾਰ ਹੋਇਆ, ਘੱਟ ਗਿਣਤੀਆਂ ਉਤੇ ਕਹਿਰ ਕਮਾਏ ਮੋਦੀ,
ਰੂਪ ਰੱਬ ਦਾ ਜਵਾਂ ਰਵਿਦਾਸ ਹੋਇਆ, ਉਸ ਭਗਤ ਨੂੰ ਨਾ ਸੀਸ ਨਿਵਾਏ ਮੋਦੀ,
ਫ਼ਰਜ਼ ਰਾਜੇ ਦਾ ਪਰਜਾ ਨੂੰ ਸੁੱਖ ਦੇਣਾ, ਉਲਟਾ ਜਨਤਾ ਨੂੰ ਦੁੱਖਾਂ ਵਿਚ ਪਾਏ ਮੋਦੀ,
ਕਈ ਗ਼ਰੀਬਾਂ ਦੇ ਤਨ ਤੇ ਕਪੜੇ ਨਹੀਂ, ਦਸ ਲੱਖ ਦਾ ਸੂਟ ਨਿੱਤ ਪਾਏ ਮੋਦੀ,
ਚਾਨੀ ਪਿੰਡ ਬਰਗਾੜੀ ਦਾ ਕਹੇ ਲੋਕੋ, ਕਿਤੇ ਰੱਬ ਦਾ ਖ਼ੌਫ਼ ਨਾ ਖਾਏ ਮੋਦੀ।
-ਬਲਵਿੰਦਰ ਸਿੰਘ ਚਾਨੀ ਬਰਗਾੜੀ, ਸੰਪਰਕ : 94630-95624