ਆਜ਼ਾਦੀ
Published : Aug 29, 2023, 2:37 pm IST
Updated : Aug 29, 2023, 2:38 pm IST
SHARE ARTICLE
Poem
Poem

ਆਜ਼ਾਦੀ ਨੂੰ ਹੋ ’ਗੇ ਪੰਝਤਰ ਸਾਲ ਬੇਲੀ, ਨਾ ਸੁਧਰਿਆ ਦੇਸ਼ ਦਾ ਹਾਲ ਬੇਲੀ।


ਆਜ਼ਾਦੀ ਨੂੰ ਹੋ ’ਗੇ ਪੰਝਤਰ ਸਾਲ ਬੇਲੀ, ਨਾ ਸੁਧਰਿਆ ਦੇਸ਼ ਦਾ ਹਾਲ ਬੇਲੀ।
    ਖਾ ਕੇ ਪਨੀਰ ਨੇਤਾ ਜੀ ਬਣੇ ਹਾਥੀ, ਸਾਡੇ ਨਸੀਬਾਂ ਵਿਚ ਹੈ ਦਾਲ ਬੇਲੀ।
ਵੋਟਾਂ ਵੇਲੇ ਪੈਰਾਂ ਵਿਚ ਆਣ ਡਿਗਦੇ, ਮੁੜ ਕੇ ਪੁੱਛਣ ਨਾ ਪੰਜ ਸਾਲ ਬੇਲੀ।
      ਜੋਕਾਂ ਵਾਂਗੂੰ ਕੁਰਸੀ ਨੂੰ ਰਹਿਣ ਚਿੰਬੜੇ, ਰੱਤ ਗ਼ਰੀਬ ਦੀ ਪੀ ਹੋਏ ਲਾਲ ਬੇਲੀ।
ਮੱਥਾ ਲਾਵੇ ਜੋ ਸਿਆਸੀ ਗੁੰਡਿਆਂ ਨਾਲ, ਏਨੀ ਕਿਸ ਦੀ ਹੈ ਮਜਾਲ ਬੇਲੀ।
    ਜਦੋਂ ਗੱਲ ਕਰੀਏ ਅਸੀਂ ਹੱਕਾਂ ਦੀ, ਲਾ ਕੇ ਲਾਰੇ ਦਿੰਦੇ ਨੇ ਟਾਲ ਬੇਲੀ।
ਲੱਖ ਜਿੰਦਰੇ ਦੀਪ ਦੇ ਬੁੱਲ੍ਹਾਂ ਤੇ, ਪਰ ਕਲਮ ਕਰੇ ਸਵਾਲ ਬੇਲੀ।
    ਡੰਗ ਖਾਣ ਦੇ ਹੋ ਗਏ ਆਦੀ, ਅਸੀਂ ਬੁੱਕਲਾਂ ’ਚ ਲਏ ਸੱਪ ਪਾਲ ਬੇਲੀ।

- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ। ਮੋ: 9877654596

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement