
ਮੰਗਦੇ ਹੱਕ ਹਾਂ ਦਿੱਲੀਏ ਨਾ ਕੁੱਝ ਹੋਰ ਚਾਹੁੰਦੇ,
ਮੰਗਦੇ ਹੱਕ ਹਾਂ ਦਿੱਲੀਏ ਨਾ ਕੁੱਝ ਹੋਰ ਚਾਹੁੰਦੇ,
ਸਾਨੂੰ ਡਰ ਨਹੀਂ ਤੇਰੀਆਂ ਘੂਰੀਆਂ ਦਾ,
ਰੋਟੀ ਕੋਧਰੇ ਦੀ ਸਾਨੂੰ ਜਾਨੋਂ ਪਿਆਰੀ,
ਕੋਈ ਲਾਲਚ ਨਹੀਂ ਤੇਰੀਆਂ ਚੂਰੀਆਂ ਦਾ,
ਅਸੀ ਜਾਣਦੇ ਹਾਂ ਤੇਰੀਆਂ ਸੱਭ ਚਾਲਾਂ,
ਇਹ ਕੋਈ ਨਵੀਂ ਨਹੀਂ ਤੂੰ ਚਲਾਉਣ ਲੱਗਾ,
ਮੁੱਲ ਪਾਏ ਸਾਡੇ ਸਿਰਾਂ ਦੇ ਪਰ ਅਸੀ ਮੁੱਕੇ ਨਾ,
ਤੂੰ ਮੁੜ ਕਿਉਂ ਸਾਡਾ ਇਤਿਹਾਸ ਦੁਹਰਾਉਣ ਲੱਗਾ।
-ਸ. ਸ. ਸੇਖੋਂ, ਸੰਪਰਕ : 99887-39440