ਕਾਵਿ ਵਿਅੰਗ: ਜਿਊਂਦੀਆਂ ਅਣਖਾਂ
Published : Jul 30, 2024, 12:10 pm IST
Updated : Jul 30, 2024, 4:05 pm IST
SHARE ARTICLE
Poems in punjabi
Poems in punjabi

ਬੜੇ ਬਣਦੇ ਪੰਜਾਬੀ ਦੇ ਘੜੰਮ ਚੌਧਰੀ, ਬੱਚੇ ਅਪਣੇ ਅੰਗਰੇਜ਼ੀ ਸਕੂਲਾਂ ਵਿਚ ਲਾਏ ਨੇ।


 

ਬੜੇ ਬਣਦੇ ਪੰਜਾਬੀ ਦੇ ਘੜੰਮ ਚੌਧਰੀ,
    ਬੱਚੇ ਅਪਣੇ ਅੰਗਰੇਜ਼ੀ ਸਕੂਲਾਂ ਵਿਚ ਲਾਏ ਨੇ।
ਆਉਣ ਵਾਲੀਆਂ ਪੀੜ੍ਹੀਆਂ ਲਈ ਹੱਕਾਂ ਦੀ ਗੱਲ ਕਰਦੇ,
    ਅਪਣੀ ਪੀੜ੍ਹੀ ਦੇ ਜੀਅ ਹੀ ਗ਼ੁਲਾਮ ਬਣਾਏ ਨੇ।
ਕਈ ਧਰਮਾਂ ਦੇ ਨਾਮ ਉੱਤੇ ਰਾਜਨੀਤੀ ਕਰਦੇ,
    ਮੋਨੇ ਸਵਾਰਥ ਲਈ ਸਿਰਾਂ ਉਤੇ ਪੱਗਾਂ ਧਰਦੇ।
ਜਿਨ੍ਹਾਂ ਦੇ ਕਿਰਦਾਰ ਵਿਗੜੇ ਹੋਏ ਚਿਰਾਂ ਦੇ,
    ਵੱਡੇ ਪ੍ਰੈੱਸ ਦੀ ਆਜ਼ਾਦੀ ਦੀ ਉਹ ਗੱਲ ਕਰਦੇ।
ਜਿੱਤੇ ਹੋਏ ਉਮੀਦਵਾਰ ਡੱਕੇ ਨੇ ਜੇਲਾਂ ਵਿਚ,
    ਸਰਕਾਰਾਂ ਹਾਰਿਆਂ ਨੂੰ ਮੰਤਰੀ ਬਣਾ ਦਿੰਦੀਆਂ।
ਜਿੰਦਰ ਹੋਰਾਂ ਦੀ ਚੁੱਪ ਨੂੰ ਕਾਇਰਤਾ ਨਾ ਸਮਝੀ,
    ਜਿਊਂਦੀਆਂ ਅਣਖਾਂ ਭੁੱਲ ਪਦਵੀ ਚਪੇੜੇ ਲਾ ਦਿੰਦੀਆਂ।
- ਜਿੰਦਰ ਮਾਵੀ ਕੋਟ ਸ਼ਮੀਰ, ਮੋਬਾ : 95927-36981

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement