
ਅੱਜ ਦੀਆਂ ਜੇਲਾਂ
ਕਾਤਲ, ਚੋਰ, ਡਕੈਤ ਆਉਣ ਏਥੇ, ਕੋਈ ਕਰਦੀਆਂ ਨਹੀਂ ਸੁਧਾਰ ਜੇਲਾਂ,
ਬੀੜੀ, ਸਿਗਰਟ, ਪੋਸਤ ਤਮਾਮ ਮਿਲਦੇ, ਹੁਣ ਕਰਦੀਆਂ ਇਹ ਵਪਾਰ ਜੇਲਾਂ,
ਕਈ ਗੁਣਾਂ ਵਸੂਲਣ ਵੱਧ ਕੀਮਤ, ਪੈਸੇ ਕਮਾਉਂਦੀਆਂ ਨੇ ਬੇਸ਼ੁਮਾਰ ਜੇਲਾਂ,
ਮੋਬਾਈਲ ਫ਼ੋਨ ਤੇ ਗੱਲਾਂ ਕਰਨ ਕੈਦੀ, ਹੁਣ ਤਾਂ ਦਿੰਦੀਆਂ ਇਹ ਅਧਿਕਾਰ ਜੇਲਾਂ,
ਸੱਭ ਦਾ ਪੈਸਾ ਹੀ ਬਣਿਆ ਮੁੱਖ ਕਿੱਤਾ, ਦਿੱਲੀ, ਕਲਕੱਤਾ ਯੂ.ਪੀ., ਬਿਹਾਰ ਜੇਲਾਂ,
ਲੀਡਰ ਅਫ਼ਸਰਾਂ ਦਾ ਹੱਥ ਹੈ ਤਸਕਰਾਂ ਤੇ, ਖ਼ੁਦ ਪਾਲਦੇ ਗੁੰਡੇ ਸਰਕਾਰ ਜੇਲਾਂ,
ਮਿਲੀਭੁਗਤ ਨਾਲ ਕਿਸੇ ਤੋਂ ਲੈ ਪੈਸੇ, ਕੱਢ ਦਿੰਦੀਆਂ ਕੈਦੀ ਨੂੰ ਬਾਹਰ ਜੇਲਾਂ,
ਕਲਯੁਗ ਦਾ ਰੰਗ ਹੈ ਉਲਟ 'ਚਾਨੀ', ਦੇਣ ਵਾਲ ਤੋਂ ਖੱਲ ਉਤਾਰ ਜੇਲਾਂ।
-ਬਲਵਿੰਦਰ ਸਿੰਘ ਚਾਨੀ ਬਰਗਾੜੀ, ਸੰਪਰਕ : 94630-95624