
ਤੁਹਾਡੇ ਗਾਣਿਆਂ ਵਿਚ ਹੀ ਨਚਦਾ, ਹਿਕ ਤਾਣਦਾ ਵੇਖਿਆ,
ਤੁਹਾਡੇ ਗਾਣਿਆਂ ਵਿਚ ਹੀ ਨਚਦਾ, ਹਿਕ ਤਾਣਦਾ ਵੇਖਿਆ,
ਮੋਢੀਂ ਬੰਦੂਕਾਂ, ਖੁੱਲ੍ਹੀਆਂ ਜੀਪਾਂ, ਘੁੰਮਦਾ ਉੱਚੀ ਸ਼ਾਨ ਵੇਖਿਆ,
ਮੈਂ ਤਾਂ ਮੰਡੀਆਂ ਵਿਚ ਰੁਲਦਾ ਕਿਸਾਨ ਵੇਖਿਆ,
ਕਰਜ਼ੇ ਵਿਚ ਡੁਬਿਆ, ਰੋਂਦਾ ਤੇ ਪ੍ਰੇਸ਼ਾਨ ਵੇਖਿਆ,
ਦਰੱਖ਼ਤਾਂ, ਗਾਡਰਾਂ ਨਾਲ, ਝੂਲ ਕੇ ਦਿੰਦਾ ਅਪਣੀ ਜਾਨ ਵੇਖਿਆ,
ਫ਼ਿਲਮਾਂ, ਗਾਣਿਆਂ ਵਿਚ ਨਾ ਸੱਭ ਕੁੱਝ ਝੂਠ ਜੋੜ ਦਿਉ,
ਜੇ ਸੱਚ ਤੁਸੀ ਨਹੀਂ ਲਿਖ ਸਕਦੇ ਤਾਂ ਕਲਮਾਂ ਤੋੜ ਦਿਉ,
ਝੂਠ ਪੁਲੰਦੇ ਬੰਨ੍ਹ ਕੇ ਜੋ ਸ਼ੋਭਾ ਖੱਟ ਲਈ ਦਰਬਾਰੇ,
ਤਾਂ ਮਾਫ਼ ਕਰਨਾ ਕਲਮਾਂ ਵਾਲਿਉ, ਤੁਸੀ ਵੀ ਹੋ ਹਤਿਆਰੇ।
-ਸੁਖਜੀਵਨ ਕੁਲਬੀਰ ਸਿੰਘ, ਸੰਪਰਕ : 73409-23044