
ਪੈਸੇ ਬਿਨਾਂ ਇਹ ਮੋਹ ਵੀ ਖੁਰ ਜਾਂਦੈ, ਰਿਸ਼ਤਾ ਪੁੱਤਰ ਤੇ ਚਾਹੇ ਭਤੀਜ ਦਾ ਹੈ...
ਪਾੜਾ ਤਕੜੇ ਤੇ ਮਾੜੇ ਦਾ ਬਹੁਤ ਵਧਿਆ,
ਵਧਿਆ ਪਾੜਾ ਜਿਉਂ ਡਾਕਟਰ ਮਰੀਜ਼ ਦਾ ਹੈ।
ਪੈਸੇ ਬਿਨਾਂ ਇਹ ਮੋਹ ਵੀ ਖੁਰ ਜਾਂਦੈ,
ਰਿਸ਼ਤਾ ਪੁੱਤਰ ਤੇ ਚਾਹੇ ਭਤੀਜ ਦਾ ਹੈ।
ਅੱਖੀਉਂ ਨੀਰ ਤੇ ਕਾਲਜੇ ਖੋਹ ਪੈਂਦੀ,
ਕਤਲ ਹੁੰਦਾ ਜਦ ਕਿਸੇ ਦੀ ਰੀਝ ਦਾ ਹੈ।
ਇਕ ਦਿਨ ਹੋਣਾ ਹੈ ਸਭ ਨੇ ਅਲੋਪ ਇਥੋਂ,
ਅਲੋਪ ਹੁੰਦਾ ਜਿਉਂ ਚੰਦਰਮਾ ਤੀਜ ਦਾ ਹੈ।
ਸਮ੍ਹਾਂ ਆਉਣ ਤੇ ਸਭ ਨੇ ਤੁਰ ਜਾਣੈ,
ਦੱਸੋ ਪੱਕਾ ਟਿਕਾਣਾ ਕਿਸ ਚੀਜ਼ ਦਾ ਹੈ?
ਅੰਤ ਵਢਣਾ ‘ਸ਼ਮੀਰੀਆ’ ਉਹੀ ਪੈਣੈ,
ਆਦਮੀ ਜਿਹੋ ਜਹੇ ਦਾਣੇ ਬੀਜਦਾ ਹੈ।
ਭੋਲਾ ਸਿੰਘ ਸ਼ਮੀਰੀਆ, ਬਠਿੰਡਾ। ਮੋਬਾਈਲ : 95010-12199