Happy New Year: 1 ਜਨਵਰੀ ਨੂੰ ਹੀ ਕਿਉਂ ਮਨਾਉਂਦੇ ਹਾਂ ਨਵਾਂ ਸਾਲ? ਜਾਣੋ ਦਿਲਚਸਪ ਕਾਰਨ ਅਤੇ ਇਤਿਹਾਸ
Published : Jan 1, 2024, 1:32 pm IST
Updated : Jan 1, 2024, 1:32 pm IST
SHARE ARTICLE
File Photo
File Photo

1 ਜਨਵਰੀ ਨੂੰ ਨਵਾਂ ਸਾਲ ਮਨਾਉਣ ਦਾ ਰੁਝਾਨ 1582 ਈ: ਵਿਚ ਗ੍ਰੈਗੋਰੀਅਨ ਕੈਲੰਡਰ ਦੀ ਸ਼ੁਰੂਆਤ ਤੋਂ ਬਾਅਦ ਸ਼ੁਰੂ ਹੋਇਆ।

News Year 2024 : ਜਿਵੇਂ ਹੀ 31 ਦਸੰਬਰ 2023 ਨੂੰ ਦਿਨ ਖ਼ਤਮ ਹੋਇਆ ਤਾਂ ਰਾਤ 12 ਵਜੇ ਦੁਨੀਆ ਨੇ ਸਾਲ 2024 ਦਾ ਸਵਾਗਤ ਕੀਤਾ। ਇਸ ਦਿਨ 1 ਜਨਵਰੀ ਨੂੰ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵਾਂ ਸਾਲ ਮਨਾਇਆ ਜਾਂਦਾ ਹੈ ਪਰ ਨਵਾਂ ਸਾਲ ਪਹਿਲੀ ਜਨਵਰੀ ਤੋਂ ਕਿਉਂ ਸ਼ੁਰੂ ਹੁੰਦਾ ਹੈ? ਕੀ ਤੁਸੀਂ ਕਦੇ ਸੋਚਿਆ ਹੈ। ਆਓ ਜਾਣਦੇ ਹਾਂ 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਦਾ ਇਤਿਹਾਸ, ਇਸ ਦੀ ਸ਼ੁਰੂਆਤ ਕਿੱਥੋਂ ਹੋਈ ਅਤੇ ਇਹ ਦਿਨ ਕਿਵੇਂ ਖਾਸ ਬਣ ਗਿਆ। 

ਕੈਲੰਡਰ 45 ਈਸਾ ਪੂਰਵ ਤੋਂ ਪਹਿਲਾਂ ਰੋਮਨ ਸਾਮਰਾਜ ਵਿਚ ਵਰਤੋਂ ਵਿਚ ਸੀ। ਰੋਮ ਦੇ ਉਸ ਸਮੇਂ ਦੇ ਰਾਜੇ ਨੁਮਾ ਪੋਮਪਿਲਸ ਦੇ ਸਮੇਂ, ਰੋਮਨ ਕੈਲੰਡਰ ਵਿਚ 10 ਮਹੀਨੇ, ਇੱਕ ਸਾਲ ਵਿਚ 310 ਦਿਨ ਅਤੇ ਹਫ਼ਤੇ ਵਿਚ 8 ਦਿਨ ਸਨ। ਕੁਝ ਸਮੇਂ ਬਾਅਦ, ਨੁਮਾ ਨੇ ਕੈਲੰਡਰ ਵਿਚ ਤਬਦੀਲੀਆਂ ਕੀਤੀਆਂ ਅਤੇ ਜਨਵਰੀ ਨੂੰ ਕੈਲੰਡਰ ਦਾ ਪਹਿਲਾ ਮਹੀਨਾ ਮੰਨਿਆ। 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਦਾ ਰੁਝਾਨ 1582 ਈ: ਵਿਚ ਗ੍ਰੈਗੋਰੀਅਨ ਕੈਲੰਡਰ ਦੀ ਸ਼ੁਰੂਆਤ ਤੋਂ ਬਾਅਦ ਸ਼ੁਰੂ ਹੋਇਆ।

 1582 ਤੋਂ ਪਹਿਲਾਂ ਬਸੰਤ ਰੁੱਤ ਵਿਚ ਨਵਾਂ ਸਾਲ ਮਾਰਚ ਤੋਂ ਸ਼ੁਰੂ ਹੁੰਦਾ ਸੀ ਪਰ ਨੁਮਾ ਦੇ ਫੈਸਲੇ ਤੋਂ ਬਾਅਦ ਜਨਵਰੀ ਤੋਂ ਸਾਲ ਸ਼ੁਰੂ ਹੋ ਗਿਆ। ਦਰਅਸਲ, ਮਾਰਚ ਮਹੀਨੇ ਦਾ ਨਾਮ ਰੋਮਨ ਦੇਵਤਾ ਮਾਰਸ ਦੇ ਨਾਮ 'ਤੇ ਰੱਖਿਆ ਗਿਆ ਸੀ, ਜੋ ਯੁੱਧ ਦਾ ਦੇਵਤਾ ਸੀ। ਜਦੋਂ ਕਿ ਜਨਵਰੀ ਨੂੰ ਰੋਮਨ ਦੇਵਤਾ ਜੈਨਸ ਦੇ ਨਾਮ ਤੋਂ ਲਿਆ ਗਿਆ ਹੈ, ਜਿਸ ਦੇ ਦੋ ਮੂੰਹ ਸਨ, ਸਾਹਮਣੇ ਵਾਲੇ ਮੂੰਹ ਨੂੰ ਸ਼ੁਰੂਆਤ ਮੰਨਿਆ ਜਾਂਦਾ ਸੀ ਅਤੇ ਪਿਛਲੇ ਮੂੰਹ ਨੂੰ ਅੰਤ ਮੰਨਿਆ ਜਾਂਦਾ ਸੀ। ਨੁਮਾ ਨੇ ਸਾਲ ਦੀ ਸ਼ੁਰੂਆਤ ਲਈ, ਸ਼ੁਰੂਆਤ ਦੇ ਦੇਵਤੇ ਜੈਨਸ ਨੂੰ ਚੁਣਿਆ ਅਤੇ ਇਸ ਤਰ੍ਹਾਂ ਜਨਵਰੀ ਸਾਲ ਦਾ ਪਹਿਲਾ ਮਹੀਨਾ ਬਣ ਗਿਆ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਈਸਾ ਮਸੀਹ ਦੇ ਜਨਮ ਤੋਂ 46 ਸਾਲ ਪਹਿਲਾਂ ਰੋਮਨ ਰਾਜੇ ਜੂਲੀਅਸ ਸੀਜ਼ਰ ਨੇ ਨਵੀਆਂ ਗਣਨਾਵਾਂ ਦੇ ਆਧਾਰ 'ਤੇ ਨਵਾਂ ਕੈਲੰਡਰ ਬਣਾਇਆ ਸੀ। ਇਸ ਦਾ ਨਾਂ ਗਸੀਜਰ ਹੈ ਜੋ 1 ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਦਾ ਐਲਾਨ ਕਰਦਾ ਹੈ। ਧਰਤੀ ਸੂਰਜ ਦੁਆਲੇ 365 ਦਿਨ ਅਤੇ 6 ਘੰਟੇ ਘੁੰਮਦੀ ਹੈ। ਅਜਿਹੇ 'ਚ ਜਦੋਂ ਜਨਵਰੀ ਅਤੇ ਫਰਵਰੀ ਮਹੀਨੇ ਨੂੰ ਜੋੜਿਆ ਗਿਆ ਤਾਂ ਇਹ ਸੂਰਜ ਦੀ ਗਣਨਾ ਨਾਲ ਮੇਲ ਨਹੀਂ ਖਾਂਦਾ, ਜਿਸ ਤੋਂ ਬਾਅਦ ਖਗੋਲ ਵਿਗਿਆਨੀਆਂ ਨੇ ਇਸ ਦਾ ਡੂੰਘਾਈ ਨਾਲ ਅਧਿਐਨ ਕੀਤਾ। 

ਕੋਈ ਵੀ ਕੈਲੰਡਰ ਸੂਰਜ ਚੱਕਰ ਜਾਂ ਚੰਦਰ ਚੱਕਰ ਦੀ ਗਣਨਾ ਦੇ ਅਧਾਰ ਤੇ ਬਣਾਇਆ ਜਾਂਦਾ ਹੈ। ਚੰਦਰ ਚੱਕਰ 'ਤੇ ਆਧਾਰਿਤ ਕੈਲੰਡਰ ਵਿਚ 354 ਦਿਨ ਹੁੰਦੇ ਹਨ। ਇਸ ਦੇ ਨਾਲ ਹੀ ਸੂਰਜ ਚੱਕਰ 'ਤੇ ਬਣੇ ਕੈਲੰਡਰ 'ਚ 365 ਦਿਨ ਹੁੰਦੇ ਹਨ। ਗ੍ਰੈਗੋਰੀਅਨ ਕੈਲੰਡਰ ਸੂਰਜ ਦੇ ਚੱਕਰ 'ਤੇ ਅਧਾਰਤ ਹੈ। ਜ਼ਿਆਦਾਤਰ ਦੇਸ਼ਾਂ ਵਿਚ, ਸਿਰਫ਼ ਗ੍ਰੇਗੋਰੀਅਨ ਕੈਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ।   

(For more news apart from News Year 2024, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement