CRPF ਵਲੋਂ ਚਲਾਈਆਂ ਗੋਲੀਆਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਅਤੇ ਪ੍ਰਕਰਮਾ ਦੀਆਂ ਕੰਧਾਂ ’ਤੇ ਵੱਜੀਆਂ
Published : Jun 2, 2022, 7:59 am IST
Updated : Jun 2, 2022, 7:59 am IST
SHARE ARTICLE
Sri Darbar Sahib
Sri Darbar Sahib

ਜਨਰਲ ਸੁਬੇਗ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦਾ ਜਾਇਜ਼ਾ ਲੈਣ ਆਏ ਫ਼ੌਜੀ ਅਧਿਕਾਰੀਆਂ ਨੂੰ ਅਸਲ ਸਥਿਤੀ ਤੋਂ ਜਾਣੂ ਹੋਣ ਹੀ ਨਾ ਦਿਤਾ

 

ਅੰਮ੍ਰਿਤਸਰ (ਪਰਮਿੰਦਰ): ਦੁਨੀਆਂ ਭਰ ਵਿਚ ਜਿਥੇ ਜਿਥੇ ਵੀ ਸਿੱਖ ਵਸਦਾ ਹੈ ਉਹ ਹਰ ਰੋਜ਼ ਅਪਣੀ ਅਰਦਾਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਦਾਤ ਅਕਾਲ ਪੁਰਖ ਤੋਂ ਮੰਗਦਾ ਹੈ। ਸ੍ਰੀ ਦਰਬਾਰ ਸਾਹਿਬ ’ਤੇ 1 ਜੂਨ ਦੀ ਹੋਈ ਗੋਲੀਬਾਰੀ ਤੋਂ ਬਾਅਦ ਅਗਲੀ ਸਵੇਰ ਭਾਵ 2 ਜੂਨ ਨੂੰ ਸ਼ਹਿਰ ਦੇ ਸਿੱਖ ਅਤੇ ਦੂਰ ਦੁਰੇਡਿਉਂ ਸਿੱਖ ਸੰਗਤਾਂ ਵਹੀਰਾਂ ਘਤ ਕੇ ਸ੍ਰੀ ਦਰਬਾਰ ਸਾਹਿਬ ਵਲ ਤੁਰ ਪਈਆਂ। ਖ਼ਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਸ੍ਰੀ ਦਰਬਾਰ ਸਾਹਿਬ ਵਲ ਸੀ ਆਰ ਪੀ ਐਫ਼ ਨੇ ਗੋਲੀ ਚਲਾਈ ਹੈ। 

june 1984june 1984

 

ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੇ ਨਾਲ-ਨਾਲ ਪ੍ਰਕਰਮਾ ਵਿਚ ਕੰਧਾਂ ਤੇ  ਗੋਲੀਆਂ ਵੱਜੀਆਂ ਸਨ। ਸਰਕਾਰ ਨੇ ਅਖ਼ਬਾਰਾਂ ਸੈਂਸਰ ਕਰ ਦਿਤੀਆਂ। ਅੰਮ੍ਰਿਤਸਰ ਦੀ ਕੋਈ ਵੀ ਖ਼ਬਰ ਅਖ਼ਬਾਰਾਂ ਵਿਚ ਲਗਾਉਣ ਤੋਂ ਮਨਾਹੀ ਸੀ। ਸਰਕਾਰ ਨੇ ਅਪਣੀ ਚਾਲ ਦਾ ਅਗਲਾ ਪਾਸਾ ਚਲਣ ਦੀ ਤਿਆਰੀ ਵਿਢਣੀ ਸ਼ੁਰੂ ਕਰ ਦਿਤੀ। ਇਸ ਗੋਲੀਬਾਰੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ  ਗੁਰਚਰਨ ਸਿੰਘ ਟੌਹੜਾ 2 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਪੁੱਜੇ। ਉਨ੍ਹਾਂ ਆਉਂਦੇ ਸਾਰ ਹੀ ਅਪਣੇ ਨਿਜੀ ਸਹਾਇਕ ਸ. ਅਵਿਨਾਸ਼ੀ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਸਕਤੱਰ ਸ. ਭਾਨ ਸਿੰਘ ਰਾਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਨੂੰ ਇਕ ਪੱਤਰ ਲਿਖ ਕੇ ਸੀ ਆਰ ਪੀ ਦੁਆਰਾ ਬਿਨਾਂ ਕਿਸੇ ਭੜਕਾਹਟ ਦੇ ਚਲਾਈ ਗੋਲੀ ਤੇ ਗੰਭੀਰ ਅਤੇ ਸਖ਼ਤ ਸ਼ਬਦਾਂ ਵਿਚ ਇਤਰਾਜ਼ ਕੀਤਾ। ਸ੍ਰੀ ਦਰਬਾਰ ਸਾਹਿਬ ’ਤੇ ਹੋਈ ਗੋਲੀਬਾਰੀ ਦਾ ਸਿੱਖਾਂ ਦੇ ਮਨਾਂ ਵਿਚ ਰੋਸ ਸੀ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਵੀ ਅਪਣਾ ਰੋਸ ਜਿਤਾਣ ਦਾ ਫ਼ੈਸਲਾ ਲਿਆ। 

june 1984june 1984

 

ਉਧਰ ਦਿੱਲੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੀਆਂ ਤਿਆਰੀਆਂ ਨੂੰ ਆਖ਼ਰੀ ਛੋਹਾਂ ਦਿਤੀਆਂ ਜਾ ਰਹੀਆ ਸਨ। ਸ਼ਾਮ ਤਕ ਕੁੱਝ ਫ਼ੌਜੀ ਅਧਿਕਾਰੀ ਸਾਦੇ ਕਪੜਿਆਂ ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ਦਾ ਮੁਆਇਨਾ ਕਰ ਗਏ ਸਨ। ਇਨ੍ਹਾਂ ਫ਼ੌਜੀ ਅਧਿਕਾਰੀਆਂ ਦਾ ਸ੍ਰੀ ਦਰਬਾਰ ਸਾਹਿਬ ਦਾ ਮੁਆਇਨਾ ਕਰਨ ਦਾ  ਮਕਸਦ ਜਰਨਲ ਸੁਬੇਗ ਸਿੰਘ ਦੀ ਜੰਗੀ ਤਿਆਰੀ ਦਾ ਜਾਇਜ਼ਾ ਲੈਣਾ ਸੀ। ਜਰਨਲ ਸੁਬੇਗ ਸਿੰਘ ਨੇ ਫ਼ੌਜੀ ਰਣਨੀਤੀ ਦਾ ਮੁਜ਼ਾਹਰਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦਾ ਜਾਇਜ਼ਾ ਲੈਣ ਆਏ ਫ਼ੌਜੀ ਅਧਿਕਾਰੀਆਂ ਨੂੰ ਅਸਲ ਸਥਿਤੀ ਤੋਂ ਜਾਣੂੰ ਹੋਣ ਹੀ ਨਹੀਂ ਦਿਤਾ।

 

10 June 198410 June 1984

ਉਸ ਸਮੇਂ ਚਲਦੇ ਸਰਕਾਰੀ ਰੇਡੀਉ ਅਕਾਸ਼ਵਾਣੀ ਤੇ ਟੈਲੀਵਿਜ਼ਨ ਦੂਰਦਰਸ਼ਨ ਤੇ ਰਾਤ 8-30 ਵਜੇ ਅਚਾਨਕ ਇੰਦਰਾ ਗਾਂਧੀ ਨੇ ਅਪਣਾ ਭਾਸ਼ਨ ਸ਼ੁਰੂ ਕਰ ਦਿਤਾ। ਇਹ ਭਾਸ਼ਨ ਪਹਿਲਾਂ ਤੋਂ ਤਹਿ ਨਹੀਂ ਸੀ। ਦੂਰਦਰਸ਼ਨ ਤੇ ਅਪਣੇ ਭਾਸ਼ਨ ਵਿਚ ਇੰਦਰਾ ਗਾਂਧੀ ਦੀ ਆਵਾਜ਼ ਵਿਚ ਉਹ ਗਰਜ ਨਹੀਂ ਸੀ ਜੋ ਪਹਿਲਾਂ ਬੋਲਦਿਆਂ ਸਮੇਂ ਹੁੰਦੀ ਸੀ। ਚਿਹਰੇ ਦੇ ਹਾਵ ਭਾਵ ਦਸ ਰਹੇ ਸਨ ਕਿ ਪ੍ਰਧਾਨ ਮੰਤਰੀ ਘਬਰਾਹਟ ਵਿਚ ਹੈ। ਕੋਈ ਅਨਹੋਣੀ ਵਾਪਰ ਸਕਦੀ ਹੈ। ਅਪਣੇ ਕਰੀਬ 40 ਮਿੰਟ ਦੇ ਭਾਸ਼ਣ ਦੇ ਅਖ਼ੀਰ ਵਿਚ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਅਪੀਲ ਕਰਦਿਆਂ ਕਿਹਾ,‘‘ ਆਉ ਰਲ ਕੇ ਜ਼ਖ਼ਮਾਂ ’ਤੇ ਮੱਲ੍ਹਮ ਲਗਾਈਏ, ਲਹੂ ਨਾ ਵਹਾਉ ਨਫ਼ਰਤ ਨੂੰ ਮੁਕਾਉ।’’

 

Indira Gandhi Indira Gandhi

ਇਸ ਭਾਸ਼ਣ ਦੇ ਤੁਰਤ ਬਾਅਦ ਅਮ੍ਰਿਤਸਰ ਸ਼ਹਿਰ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁਟ ਗਿਆ। ਟੈਲੀਫ਼ੋਨ ਦੀਆਂ ਲਾਈਨਾਂ ਕੱਟ ਦਿਤੀਆਂ ਗਈਆਂ। ਸ਼ਹਿਰ ਵਾਸੀ ਅਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਾਸ਼ਣ ਦੇ ਮਤਲਬ ਕਢ ਹੀ ਰਹੇ ਸਨ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤੇ ਨੇੜਲੇ ਇਲਾਕੇ ਭਾਵ ਸ਼ਹਿਰ ਦੇ ਅੰਦਰੂਨੀ ਭਾਗ ਖ਼ਾਸ ਕਰ ਸ੍ਰੀ ਦਰਬਾਰ ਸਾਹਿਬ ਚੌਕ, ਮੁਨਿਆਰਾ ਬਜ਼ਾਰ, ਮਾਈ ਸੇਵਾ ਬਾਜ਼ਾਰ, ਘੰਟਾਘਰ ਚੌਕ, ਸਰਾਂ ਗੁਰੂ ਰਾਮਦਾਸ, ਪ੍ਰਾਗਦਾਸ ਚੌਕ, ਬਾਬਾ ਸਾਹਿਬ ਚੌਕ ਨੂੰ ਫ਼ੌਜ ਨੇ ਘੇਰੇ ਵਿਚ ਲੈ ਲਿਆ।

ਸ਼ਹਿਰ ਵਿਚ ਪਸਰੀ ਚੁੱਪ ਕਾਰਨ ਫ਼ੌਜੀ ਬੂਟਾਂ ਦੀ ਦਗੜ ਦਗੜ ਸਾਫ਼ ਤੇ ਦੂਰ ਦੂਰ ਤਕ ਸੁਣਾਈ ਦੇ ਰਹੀ ਸੀ। ਫ਼ੌਜੀ ਗੱਡੀਆਂ ਦੀ ਆਵਾਜ਼ ਸ਼ਹਿਰ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਤਿਆਰ ਸੀ। ਚੀਨੀ ਦਾਰਸ਼ਨਿਕ ਲਾਉਂਡਸੇ ਦੇ ਬੋਲ ਇਥੇ ਪੂਰੀ ਤਰ੍ਹਾਂ ਨਾਲ ਢੁਕਦੇ ਹਨ ਕਿ ‘‘ਜਿਥੋਂ ਫ਼ੌਜਾਂ ਲੰਘਦੀਆ ਹਨ ਉਥੇ ਰਸਤੇ ਬਣਦੇ ਹਨ, ਜਿਥੇ ਫ਼ੌਜਾਂ ਰੁਕਦੀਆਂ ਹਨ ਉਥੇ ਕੰਢਿਆਂ ਦੇ ਜੰਗਲ ਪੈਦਾ ਹੁੰਦੇ ਹਨ।’’ ਅੰਮ੍ਰਿਤਸਰ ਵਿਚ ਫ਼ੌਜਾਂ ਰੁਕ ਚੁੱਕੀਆਂ ਸਨ ਤੇ ਮਨੁੱਖਤਾ ਦੇ ਘਰ ਜਿਥੋਂ ਹਮੇਸ਼ਾ ਹੀ ਸਰਬਤ ਦੇ ਭਲੇ ਦੀ ਅਰਦਾਸ ਗੂੰਜਦੀ ਹੈ, ਨੂੰ ਕੰਢਿਆਂ ਦੇ ਜੰਗਲ ਵਿਚ ਤਬਦੀਲ ਕਰਨ ਲਈ ਇਕ ਇਸ਼ਰੇ ਦੀ ਉਡੀਕ ਜਾਰੀ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement