ਹਰ ਹਫ਼ਤੇ ਭਾਰਤ ਵਿਚ ਇਕ ਨਵਾਂ ਅਰਬਪਤੀ ਉਭਰ ਆਉਂਦਾ ਹੈ-ਹੁਰੂਨ ਰਿਪੋਰਟ
Published : Jul 2, 2018, 7:20 am IST
Updated : Jul 2, 2018, 7:20 am IST
SHARE ARTICLE
Mukesh Ambani
Mukesh Ambani

ਜਦੋਂ ਮੋਦੀ ਇਹ ਦਾਅਵਾ ਕਰਦਾ ਹੈ ਕਿ ਵਿਕਾਸ ਹੋ ਰਿਹਾ ਹੈ ਤਾਂ ਇਹ ਕੋਰਾ ਝੂਠ ਨਹੀਂ ਅੱਧਾ ਸੱਚ ਵੀ ਹੈ। ਦੇਸ਼ ਵਿਚ ਅਰਬਪਤੀਆਂ ਦੀ ਗਿਣਤੀ 170 ਤਕ ਪਹੁੰਚ ਗਈ ਹੈ ...

ਜਦੋਂ ਮੋਦੀ ਇਹ ਦਾਅਵਾ ਕਰਦਾ ਹੈ ਕਿ ਵਿਕਾਸ ਹੋ ਰਿਹਾ ਹੈ ਤਾਂ ਇਹ ਕੋਰਾ ਝੂਠ ਨਹੀਂ ਅੱਧਾ ਸੱਚ ਵੀ ਹੈ। ਦੇਸ਼ ਵਿਚ ਅਰਬਪਤੀਆਂ ਦੀ ਗਿਣਤੀ 170 ਤਕ ਪਹੁੰਚ ਗਈ ਹੈ ਅਤੇ ਇਨ੍ਹਾਂ ਵਿਚੋਂ 56 ਅਰਬਪਤੀ ਤਾਂ ਬਿਲਕੁਲ ਨਵੇਂ ਹਨ, ਜਿਹੜੇ 2017 ਵਿਚ ਹੀ ਸਾਹਮਣੇ ਆਏ ਹਨ। ਭਾਵ ਨੋਟਬੰਦੀ ਪਿਛੋਂ ਬੇਸ਼ਕ ਭਾਰਤੀ ਅਰਥ ਵਿਵਸਥਾ ਸੁਸਤ ਰਹੀ ਹੋਵੇ, ਕਰੋੜਾਂ ਲੋਕ ਭੁੱਖਮਰੀ ਦੀ ਕਗਾਰ ਉਤੇ ਪਹੁੰਚ ਗਏ ਹੋਣ ਪਰ ਇਕ ਅਰਬ ਡਾਲਰ ਤੋਂ ਵੱਧ ਜਾਇਦਾਦ ਰੱਖਣ ਵਾਲਿਆਂ ਵਿਚ 56 ਨਵੇਂ ਚਿਹਰੇ ਸ਼ਾਮਲ ਹੋ ਗਏ ਹਨ।

ਇਹ ਦਾਅਵਾ ਰਿਚੀ ਰਿਚ ਕਲੱਬ ਵਲੋਂ ਦੁਨੀਆਂ ਦੇ ਅਮੀਰਾਂ ਦੀ ਜਾਰੀ ਨਵੀਂ ਸੂਚੀ ਵਿਚ ਕੀਤਾ ਗਿਆ ਹੈ। ਉਂਜ ਅਜਿਹਾ ਹੀ ਤੱਥ ਹੁਰੂਨ ਨਾਂ ਦੀ ਸੰਸਥਾ ਨੇ ਵੀ ਕੀਤਾ ਹੈ। ਰਿਚੀ ਰਿਚ ਮੁਤਾਬਕ ਚੀਨ 819 ਅਰਬਪਤੀਆਂ ਨਾਲ ਦੁਨੀਆਂ ਵਿਚੋਂ ਚੋਟੀ ਉਤੇ ਹੈ ਅਤੇ ਅਮਰੀਕਾ 571 ਅਰਬਪਤੀਆਂ ਨਾਲ ਦੂਜੇ ਨੰਬਰ ਉਤੇ ਹੈ ਅਤੇ ਭਾਰਤ ਵਿਚੋਂ 170 ਅਰਬਪਤੀ ਸਾਹਮਣੇ ਆਏ ਹਨ। 2017 ਵਿਚ ਤਾਂ ਹਰ ਹਫ਼ਤੇ ਇਕ ਅਰਬਪਤੀ ਪੈਦਾ ਹੋਇਆ ਭਾਵ ਪੂੰਜੀ ਕੁੱਝ ਹੱਥਾਂ ਵਿਚ ਕੇਂਦਰਤ ਹੋ ਰਹੀ ਹੈ।

 ਅਜੇ ਵੀ ਭਾਰਤੀ ਅਰਬਪਤੀਆਂ ਵਿਚੋਂ ਮੋਦੀ ਦਾ ਚਹੇਤਾ ਮੁਕੇਸ਼ ਅੰਬਾਨੀ ਸੱਭ ਤੋਂ ਅਮੀਰ ਹੈ। ਲਗਭਗ 45 ਅਰਬ ਡਾਲਰਾਂ ਦੀ ਜਾਇਦਾਦ ਦੀ ਮਾਲਕੀ ਨਾਲ ਅੰਬਾਨੀ ਦੁਨੀਆਂ ਦੇ ਸੱਭ ਤੋਂ ਅਮੀਰ 20 ਵਿਅਕਤੀਆਂ ਵਿਚ ਗਿਣਿਆ ਜਾਂਦਾ ਹੈ। ਇਹ ਉਹੀ ਸ਼ਖ਼ਸ ਹੈ ਜਿਸ ਨੇ ਸਰਕਾਰੀ ਖ਼ਜ਼ਾਨੇ ਅਤੇ ਬੈਂਕਾਂ ਵਿਚੋਂ ਲੱਖਾਂ, ਹਜ਼ਾਰਾਂ ਕਰੋੜ ਰੁਪਏ ਹਾਸਲ ਕੀਤੇ ਹਨ। ਇਸ ਨੂੰ ਅਰਥ ਸ਼ਾਸਤਰੀ ਭਾਸ਼ਾ ਵਿਚ ਕਰੋਨੀ ਪੂੰਜੀਪਤੀ ਭਾਵ ਯਰਾਨਾ ਪੂੰਜੀਪਤੀ ਕਿਹਾ ਜਾਂਦਾ ਹੈ।

Radha KrishanRadha Krishan

ਭਾਰਤੀ ਅਰਬਪਤੀਆਂ ਦੀ ਜਿਹੜੀ ਨਵੀਂ ਸੂਚੀ ਜਾਰੀ ਹੋਈ ਹੈ, ਉਸ ਵਿਚ ਇਕ ਤਿਹਾਈ ਨਵੇਂ ਨਾਂ ਸਾਹਮਣੇ ਆਏ ਹਨ। ਭਾਵੇਂ ਇਕ ਤਿਹਾਈ ਪੁਰਾਣੇ ਅਰਬਪਤੀਆਂ ਨੂੰ ਪਛਾੜ ਕੇ ਨਵੇਂ ਅਰਬਪਤੀਆਂ ਨੇ ਥਾਂ ਲੈ ਲਈ ਹੈ। ਰਾਜਨੀਤੀ ਵਿਚ ਤਾਂ ਇਹ ਵਰਤਾਰਾ ਹੁੰਦਾ ਹੀ ਹੈ, ਅਰਥ ਵਿਵਸਥਾ ਵਿਚ ਇਸ ਤਰ੍ਹਾਂ ਵਾਪਰਨਾ ਉਨ੍ਹਾਂ ਕਾਰਨਾਂ ਕਰ ਕੇ ਹੈ, ਜਿਨ੍ਹਾਂ ਨੂੰ ਮੰਡੀ ਦੀ ਅਫਰਾ ਤਫਰੀ ਵਿਚ ਨੁਕਸਾਨ ਉਠਾਉਣਾ ਪਿਆ ਅਤੇ ਜਿਨ੍ਹਾਂ ਉਤੇ ਮੋਦੀ ਦੀ ਸਵੱਲੀ ਨਜ਼ਰ ਨਹੀਂ ਸੀ, ਦੀ ਪੂੰਜੀ ਦਾ ਆਕਾਰ ਸੁੰਗੜਿਆ ਹੈ।

ਖਾਣਾਂ ਦੇ ਲਾਇਸੰਸ ਰੱਦ ਹੋਣਾ, ਮੁਕਾਬਲੇਬਾਜ਼ੀ, ਸਥਾਨਕ ਉਦਯੋਗਪਤੀਆਂ ਦੀ ਵਿਕਰੀ ਵਿਚ ਆਈ ਗਿਰਾਵਟ ਨੇ ਉਨ੍ਹਾਂ ਦੀ ਪੂੰਜੀ ਨੂੰ ਹੇਠ ਲਿਆਂਦਾ ਹੈ। ਜਿਥੋਂ ਤਕ ਚੀਨ ਦੇ ਅਰਬਪਤੀਆਂ ਦੀ ਗਿਣਤੀ ਦਾ ਮਾਮਲਾ ਹੈ, ਇਸ ਵਿਚ ਔਰਤ ਅਰਬਪਤੀਆਂ ਦੀ ਗਿਣਤੀ ਕਾਫ਼ੀ ਵਧੀ ਹੈ। ਚੀਨ ਦੀਆਂ 163 ਔਰਤਾਂ ਅਰਬਪਤੀਆਂ ਦੀ ਸੂਚੀ ਵਿਚ ਹਨ। ਇਸ ਦੇ ਮੁਕਾਬਲੇ ਭਾਰਤ ਦੀਆਂ ਸਿਰਫ਼ 14 ਔਰਤਾਂ ਹੀ ਜਿਹੜੀਆਂ ਸਨਅਤੀ ਖੇਤਰ ਵਿਚ ਸਰਗਰਮ ਹਨ, ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹਨ। ਜਿੰਦਲ ਸਮੂਹ ਦੀ ਸਵਿਤਰੀ ਜਿੰਦਲ ਭਾਰਤ ਦੀ ਚੋਟੀ ਦੀ ਔਰਤ ਅਰਬਪਤੀ ਐਲਾਨੀ ਗਈ ਹੈ। 

ਹੁਰੂਨ ਰਿਪੋਰਟ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਖੋਜਾਰਥੀ ਅਨਸ ਰਹਿਮਾਨ ਜੁਨੇਦ ਕਹਿੰਦੇ ਹਨ ਕਿ 'ਦੁਨੀਆਂ ਭਰ ਵਿਚ ਅਰਬਪਤੀਆਂ ਦੀ ਗਿਣਤੀ ਪੱਖੋਂ ਭਾਰਤ ਤੀਜੇ ਨੰਬਰ ਉਤੇ ਹੈ। ਜਦੋਂ ਕਿ ਸਾਲ 2022 ਤਕ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਛੇ ਲੱਖ ਕਰੋੜ ਡਾਲਰ ਤਕ ਪਹੁੰਚ ਜਾਵੇਗਾ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤੀ ਅਰਬਪਤੀਆਂ ਦੀ ਗਿਣਤੀ ਮੌਜੂਦਾ ਸਮੇਂ ਨਾਲੋਂ ਦੁਗਣੀ ਹੋ ਜਾਵੇਗੀ। ਇਕ ਈ-ਕਾਂਗਰਸ ਨਾਂ ਦੀ ਕੰਪਨੀ ਏਮਾਜ਼ੋਨ ਨੇ ਪਿਛਲੇ ਸਾਲ ਤਿੰਨ ਲੱਖ ਅਰਬ ਡਾਲਰ ਦਾ ਸ਼ੁਧ ਮੁਨਾਫ਼ਾ ਕਮਾਇਆ।

ਦੁਨੀਆਂ ਦੇ ਪੱਧਰ ਉਤੇ ਏਮਾਜ਼ੋਨ ਦਾ ਮੁਖੀ ਜੈੱਫ਼ ਬੇਜ਼ੋਸ ਪਹਿਲੀ ਵਾਰ ਸੱਭ ਤੋਂ ਅਮੀਰ ਅਰਬਪਤੀ ਚੁਣਿਆ ਗਿਆ। 2017 ਵਿਚ ਏਮਾਜ਼ੋਨ ਦੇ ਸ਼ੇਅਰਾਂ ਦੀ ਕੀਮਤ ਵਿਚ 70 ਫ਼ੀ ਸਦੀ ਤਕ ਉਛਾਲ ਆਇਆ ਹੈ ਜਿਸ ਨਾਲ ਬੇਜ਼ੋਸ ਦੀ ਜਾਇਦਾਦ ਵਿਚ ਭਾਰੀ ਵਾਧਾ ਹੋਇਆ ਹੈ। ਭਾਰਤੀ ਅਰਬਪਤੀਆਂ ਵਿਚੋਂ 2017 ਵਿਚ ਸੱਭ ਤੋਂ ਜ਼ਿਆਦਾ ਫਾਇਦਾ ਸੁਪਰ ਸਟੋਰ ਬ੍ਰਾਂਡ ਡੀ-ਮਾਰਟ ਦੇ ਮੁਖੀ ਰਾਧਾ ਕ੍ਰਿਸ਼ਨ ਦਮਾਨੀ ਨੂੰ ਹੋਇਆ ਹੈ। ਡੀ-ਮਾਰਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਏਵੇਨਯੂ ਸੁਪਰਮਾਰਟ ਦੇ ਚੇਅਰਮੈਨ ਦਮਾਨੀ ਦੀ ਜਾਇਦਾਦ ਵਿਚ ਪਿਛਲੇ ਸਾਲ 445 ਫ਼ੀ ਸਦੀ ਦਾ ਜ਼ਬਰਦਸਤ ਉਛਾਲ ਵੇਖਿਆ ਗਿਆ।

ਪਤੰਜਲੀ ਆਯੁਰਵੈਦਿਕ ਦੇ ਕਰਤਾ ਧਰਤਾ ਅਚਾਰੀਆ ਬਾਲ ਕ੍ਰਿਸ਼ਨ ਦੀ ਜਾਇਦਾਦ ਵਿਚ ਵੀ 224 ਫ਼ੀ ਸਦੀ ਦਾ ਵਾਧਾ ਹੋਇਆ ਹੈ। ਫਿਊਚਰ ਰਿਟੇਲ ਦੇ ਕਿਸ਼ੋਰ ਬਿਯਾਨੀ ਨੂੰ ਵੀ ਭਾਰਤੀ ਰਿਟੇਲ ਨਾਲ ਇਕਮਿਕ ਹੋਣ ਦੇ ਮੌਕੇ ਪਿਛੋਂ ਫਾਇਦਾ ਪਹੁੰਚਿਆ ਹੈ ਅਤੇ ਉਹ ਇਕ ਵਾਰ ਫਿਰ ਅਰਬਪਤੀਆਂ ਦੀ ਕਤਾਰ ਵਿਚ ਮੁੜ ਆਇਆ ਹੈ। ਇਸ ਸੂਚੀ ਵਿਚ 40 ਸਾਲ ਤੋਂ ਘੱਟ ਉਮਰ ਦੇ ਸਵੈ ਬਲ ਨਾਲ ਖੜੇ ਹੋਣ ਵਾਲੇ ਅਰਬਪਤੀ ਵੀ ਥਾਂ ਬਣਾਉਣ ਵਿਚ ਸਫ਼ਲ ਰਹੇ ਹਨ। ਪੇਅ.ਟੀ.ਐਮ. ਦੇ ਸੰਸਥਾਪਕ ਵਿਜੈ ਸ਼ੇਖ਼ਰ ਸ਼ਰਮਾ, ਮੀਡੀਆ ਡਾਟ ਨੈੱਟ ਦੀ ਦਿਵਯਾਂਕ ਤੁਰਖੀਆ ਅਤੇ ਆਊਟਕਮ ਹੈਲਥ ਦੀ ਸ਼ਰਧਾ ਅਗਰਵਾਲ ਨੌਜਵਾਨ ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹਨ। 

ਹਾਲਾਂਕਿ ਪਹਿਲੀ ਵਾਰ ਇਸ ਸੂਚੀ ਵਿਚ ਥਾਂ ਬਣਾਉਣ ਵਾਲੇ ਭਾਰਤੀ ਉਦਮੀਆਂ ਵਿਚੋਂ ਸਾਈਰਸ ਮਿਸਤਰੀ ਅਤੇ ਸ਼ਾਪੂਰ ਮਿਸਤਰੀ ਸਾਂਝੇ ਰੂਪ ਵਿਚ ਚੋਟੀ ਉਤੇ ਹਨ। ਪਿਤਾ ਪਲੋਨਜੀ ਮਿਸਤਰੀ ਨੇ ਅਪਣੇ ਦੋਹਾਂ ਪੁਤਰਾਂ ਸਾਈਰਸ ਤੇ ਸ਼ਾਪੂਰ ਵਿਚਕਾਰ ਅਪਣੀ ਪੂਰੀ ਜਾਇਦਾਦ ਨੂੰ ਅੱਧਾ-ਅੱਧਾ ਵੰਡ ਦਿਤਾ ਹੈ ਜਿਸ ਨਾਲ ਉਨ੍ਹਾਂ ਕੋਲ 609-609 ਅਰਬ ਰੁਪਏ ਦੀ ਜਾਇਦਾਦ ਦਾ ਹਿੱਸਾ ਆਇਆ ਹੈ। ਜੇ ਦੋਹਾਂ ਭਰਾਵਾਂ ਦੀ ਜਾਇਦਾਦ ਇਕ ਥਾਂ ਜੋੜ ਕੇ ਵੇਖੀਏ ਤਾਂ ਮੁਕੇਸ਼ ਅੰਬਾਨੀ ਤੋਂ ਪਿਛੋਂ ਇਹ ਦੂਜੇ ਨੰਬਰ ਦੇ ਅਮੀਰ ਭਾਰਤੀ ਹੋਣਗੇ। 

Bal KrishanBal Krishan

ਭਾਰਤੀ ਅਰਬਪਤੀਆਂ ਵਿਚੋਂ ਸੱਭ ਤੋਂ ਵੱਧ ਲਗਭਗ 20 ਸਨਅਤੀ ਸਰਮਾਏਦਾਰ, ਫ਼ਾਰਮਾਸਯੂਟੀਕਲ ਖੇਤਰ ਨਾਲ ਸਬੰਧਤ ਹਨ। ਇਸ ਪਿਛੋਂ ਤਕਨਾਲੌਜੀ, ਮੀਡੀਆ, ਦੂਰਸੰਚਾਰ ਤੇ ਆਟੋ ਅਤੇ ਆਟੋ ਉਪਕਰਨ ਖੇਤਰ ਵਿਚ ਲੱਗੇ ਕਾਰੋਬਾਰੀਆਂ ਨੇ ਕਾਫ਼ੀ ਪੂੰਜੀ ਇਕੱਠੀ ਕੀਤੀ ਹੈ। ਅਰਬਪਤੀਆਂ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਇਹ ਖੇਤਰ ਮੰਡੀ ਦੇ ਲਿਹਾਜ਼ ਨਾਲ ਮੁਆਫ਼ਕ ਸਾਬਤ ਹੋਏ ਹਨ। ਇਸ ਤੋਂ ਬਿਨਾਂ ਰੋਜ਼ਮਰਾ ਦੀਆਂ ਖਪਤ ਵਾਲੀਆਂ ਵਸਤਾਂ, ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲਕ ਵੀ ਇਸ ਸੂਚੀ ਵਿਚ ਸ਼ਾਮਲ ਹੋਏ ਹਨ।

ਯਾਦ ਰਹੇ ਕਿ ਹੁਰੂਨ ਦੀ ਦੁਨੀਆਂ ਭਰ ਦੇ ਅਮੀਰਾਂ ਦੀ ਸੂਚੀ-2018 ਵਿਚ 68 ਦੇਸ਼ਾਂ ਦੇ 2694 ਅਰਬਪਤੀਆਂ ਦੇ ਨਾਂ ਸ਼ਾਮਲ ਹਨ। ਜੇ ਇਨ੍ਹਾਂ ਸਾਰੇ ਧਨਕੁਬੇਰਾਂ ਭਾਵ ਅਰਬਪਤੀਆਂ ਦੀ ਕੁੱਲ ਜਾਇਦਾਦ ਦਾ ਜੋੜ ਲਗਾਇਆ ਜਾਵੇ ਤਾਂ ਉਹ 2017 ਵਿਚ 31 ਫ਼ੀ ਸਦੀ ਤੋਂ ਵੱਧ ਕੇ 10.5 ਲੱਖ ਕਰੋੜ ਡਾਲਰ ਤਕ ਪਹੁੰਚ ਗਈ ਹੈ। ਇਹ ਰਾਸ਼ੀ ਦੁਨੀਆਂ ਦੀ ਜੀ.ਡੀ.ਪੀ. ਦੀ 13.2 ਫ਼ੀ ਸਦੀ ਦੇ ਬਰਾਬਰ ਹੈ ਜਦੋਂ ਕਿ ਛੇ ਸਾਲ ਪਹਿਲਾਂ ਦੁਨੀਆਂ ਦੇ ਸੱਭ ਤੋਂ ਵੱਧ ਅਮੀਰ ਲੋਕਾਂ ਦੀ ਕੁੱਲ ਜਾਇਦਾਦ ਦੀ ਜੀ.ਡੀ.ਪੀ 6 ਫ਼ੀ ਸਦੀ ਹੀ ਸੀ। 

ਹੁਨੂਰ ਵਿਸ਼ਵੀ ਅਮੀਰਾਂ ਦੀ ਸੂਚੀ ਦੀ ਸ਼ੁਰੂਆਤ ਕਰਨ ਵਾਲੇ ਰੂਪਰਟ ਹੂਗਵਰਫ਼ ਕਹਿੰਦੇ ਹਨ ਕਿ ''ਇਸ ਤੋਂ ਪਹਿਲਾਂ ਕਦੇ ਵੀ ਗਿਣੇ ਚੁਣੇ ਲੋਕਾਂ ਦੇ ਹੱਕ ਵਿਚ ਕਦੇ ਵੀ ਜਾਇਦਾਦ ਦਾ ਕੇਂਦਰੀਕਰਨ ਭਾਵ ਪੂੰਜੀ ਦਾ ਕੇਂਦਰੀਕਰਨ ਏਨਾ ਜ਼ਿਆਦਾ ਨਹੀਂ ਰਿਹਾ। ਚੀਨ ਵਿਚ ਤੇਜ਼ੀ ਆਉਣ, ਪ੍ਰਮੁੱਖ ਮੁਦਰਾਵਾਂ (ਕਰੰਸੀਆਂ) ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਪੈਣ ਅਤੇ ਨੇਸਡੇਕ ਵਿਚ 26 ਫ਼ੀ ਸਦੀ ਉਛਾਲ ਆਉਣ ਨਾਲ ਦੁਨੀਆਂ ਭਰ ਵਿਚ ਅਰਬਪਤੀਆਂ ਦੀ ਗਿਣਤੀ ਵਧੀ ਹੈ। ਹੂਗਵਰਫ਼ ਦਾ ਕਹਿਣਾ ਹੈ ਕਿ 2017 ਵਿਚ ਵਿਸ਼ਵ ਆਰਥਕ ਵਿਕਾਸ ਦਰ ਮਹਿਜ਼ ਤਿੰਨ ਫ਼ੀ ਸਦੀ ਹੀ ਰਹੀ ਸੀ, ਜਿਹੜੀ 2011 ਤੋਂ ਪਿਛੋਂ ਸੱਭ ਤੋਂ ਜ਼ਿਆਦਾ ਹੇਠਲੇ ਪੱਧਰ ਦੀ ਹੈ।

ਖ਼ਪਤਕਾਰੀ ਕਲਚਰ ਪੈਦਾ ਕਰਨ ਵਿਚ ਕਾਰਪੋਰੇਟੀ ਪੂੰਜੀ ਨੇ ਜਿਹੜੀ ਭੂਮਿਕਾ ਨਿਭਾਈ, ਇਹ ਉਸੇ ਦਾ ਹੀ ਸਿੱਟਾ ਹੈ। ਪੂੰਜੀਪਤੀਆਂ ਨੇ ਮੰਡੀ ਦੇ ਵਿਸਥਾਰ ਵਿਚੋਂ ਅਥਾਹ ਪੂੰਜੀ ਕਮਾਈ ਤੇ ਦੁਨੀਆਂ ਭਰ ਵਿਚ ਅਰਬਪਤੀਆਂ ਦੀ ਗਿਣਤੀ ਵਧੀ। ਭਾਰਤ ਵਿਚ ਅਰਬਪਤੀਆਂ ਦੀ ਗਿਣਤੀ ਵਿਚ ਜਿਹੜਾ ਅਥਾਹ ਵਾਧਾ ਹੋਇਆ ਹੈ, ਇਹ ਜ਼ਾਹਰ ਕਰਦਾ ਹੈ ਕਿ ਭਾਰਤੀ ਰਾਜ ਨੰਗਾ ਚਿੱਟਾ ਪੂੰਜੀ ਦੇ ਕੁੱਝ ਹੱਥਾਂ ਵਿਚ ਕੇਂਦਰੀਕਰਨ ਦੀ ਭੂਮਿਕਾ ਨਿਭਾਅ ਰਿਹਾ ਹੈ। 
ਸੰਪਰਕ : 93544-30211

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement