ਦੁਨੀਆਂ ਦਾ ਸੱਭ ਤੋਂ ਵਧੀਆ ਲੂਣ-ਪੰਜਾਬ ਦਾ ਲੂਣ ਖਿਊੜਾ (ਪਾਕਿਸਤਾਨੀ ਪੰਜਾਬ) 'ਚ ਕੁਦਰਤ ਦੀ ਅਨੋਖੀ ਦੇਣ
Published : Aug 2, 2020, 10:13 am IST
Updated : Aug 2, 2020, 10:13 am IST
SHARE ARTICLE
Photo
Photo

'ਜ਼ਾਇਕਾ ਲਾਜਵਾਬ ਇਸ ਕਾ-ਸੋਹਣੀ ਰੰਗਤ ਗੁਲਾਬ ਸੀ ਹੈ'

ਪਾਕਿਸਤਾਨੀ ਪੰਜਾਬ ਦਾ ਧੁਰ ਉੱਤਰ-ਪਛਮੀ, ਦਰਿਆ ਜਿਹਲਮ ਅਤੇ ਸਿੰਧ ਦੇ ਵਿਚਕਾਰ ਦਾ ਨੀਮ ਪਹਾੜੀ ਇਲਾਕਾ ਪੋਠੋਹਾਰ ਸਦੀਂਦਾ ਹੈ। ਇਹ ਇਲਾਕਾ ਖੇਤੀਬਾੜੀ ਲਈ ਤਾਂ ਏਨਾ ਵਧੀਆ ਨਹੀਂ ਪਰ ਇਲਮੋ ਹੁਸਨ ਕਰ ਕੇ ਇਸ ਦੀ ਅਪਣੀ ਇਕ ਵਖਰੀ ਪਛਾਣ ਹੈ। ਹੋਰ ਵੱਡੀਆਂ ਕੁਦਰਤੀ ਦਾਤਾਂ ਵਿਚ ਕਸ਼ਮੀਰੀ ਸਿਆਚਿਨ ਗਲੇਸ਼ੀਅਰ, ਬਰਫ਼ ਲੱਦੇ ਸਰਦ ਮਿਜ਼ਾਜ ਚਿੱਟੇ ਪਹਾੜਾਂ ਦੇ ਉਲਟ ਹੈ। ਇਥੇ ਗਰਮ ਮਿਜ਼ਾਜ ਗੁਲਾਬੀ ਭਾਅ ਮਾਰਦੀਆਂ ਲੂਣ ਦੀਆਂ ਚਟਾਨਾਂ ਹਨ। ਇਸ ਲੂਣ ਨੂੰ ਪਾਕਿਸਤਾਨੀ, ਹਿਮਾਲਿਅਨ, ਚਟਾਨੀ, ਪੋਠੋਹਾਰੀ, ਲਾਹੌਰੀ ਤੇ ਸਾਡੀ ਨਵੀਂ ਪੀੜ੍ਹੀ ਸੇਂਧਾ ਨਮਕ ਆਖਦੀ ਹੈ।

Khewra Salt MineKhewra Salt Mine

ਇਸ ਪੱਟੀ 'ਚ ਬੇਗਵਾਲ, ਕਾਲਾ ਬਾਗ ਤੇ ਖਿਊੜਾ ਖਾਣ ਜੋ ਕਿ ਇਸਲਾਮਾਬਾਦ ਤੋਂ 160 ਕਿਲੋਮੀਟਰ ਹੈ, ਤੋਂ ਲੂਣ ਕਢਿਆ ਜਾਂਦਾ ਹੈ। ਇਹ ਸੰਸਾਰ ਭਰ ਦੀ ਦੂਜੀ ਵੱਡੀ ਲੂਣ ਦੀ ਖਾਣ ਹੈ ਜਦ ਕਿ ਦੂਜੇ ਨੰਬਰ 'ਤੇ ਅਬਲ ਉਂਟਾਰਿਉ ਦੀ ਗੋਡਰਿਕ ਸਾਲਟ ਮਾਈਨ ਹੈ। ਇਹ ਸਾਰੀ ਪਹਾੜੀ ਪੱਟੀ ਤੈਅਦਾਰ ਚਟਾਨਾਂ (Sedimentary Rocks) ਦੀ ਬਣੀ ਹੋਈ ਹੈ। ਇਹ ਤੈਅਦਾਰ ਚਟਾਨਾਂ, ਨੀਵੀਆਂ ਥਾਵਾਂ 'ਤੇ ਵਹਿੰਦੇ ਪਾਣੀ ਜਾਂ ਹਿਮ ਨਦੀਆਂ ਵਲੋਂ ਲਿਆਂਦੀ ਗਈ ਸਮੱਗਰੀ ਦੇ ਲਗਾਤਾਰ ਪਰਤ ਦਰ ਪਰਤ ਜਮ੍ਹਾਂ ਹੁੰਦੇ ਰਹਿਣ ਉਪਰੰਤ ਦਬਾਅ ਅਤੇ ਰਸਾਇਣਕ ਕਿਰਿਆ ਹੋਣ ਨਾਲ ਹੋਂਦ ਵਿਚ ਆਉਂਦੀਆਂ ਹਨ। ਧੀਮੀ ਗਤੀ ਕਾਰਨ ਅਜਿਹੀ ਪ੍ਰਕਿਰਿਆ ਸੰਪੂਰਨ ਹੋਣ ਨੂੰ ਲੱਖਾਂ ਸਾਲ ਲੱਗ ਜਾਂਦੇ ਹਨ।

Salt MineSalt Mine

1947 ਵੇਲੇ ਦੇ ਬਜ਼ੁਰਗ ਬੋਲਦੇ ਹਨ, “ਉਹ ਜਿਹੜਾ ਪਹਾੜੀ ਲੂਣ ਖਾਈਦਾ ਸੀ, ਉਸ ਦਾ ਜ਼ਾਇਕਾ ਹੀ ਵਖਰਾ ਸੀ। ਆਹ ਅੱਜ ਵਾਲਾ ਸਮੁੰਦਰੀ ਗਾਰ ਤੋਂ ਬਣਿਆ ਲੂਣ ਤਾਂ ਅਸੀ ਡਿੱਠਾ ਨਹੀਂ ਸੀ ਕਦੀ। ਵੰਡ ਉਪਰੰਤ ਪਹਾੜੀ ਲੂਣ ਬੰਦ ਹੋ ਗਿਆ ਤੇ ਉਸ ਦੀ ਜਗ੍ਹਾ ਇਹ ਸਮੁੰਦਰੀ ਲੂਣ ਤਾਂ ਕਈ ਵਰ੍ਹੇ ਸੁਆਦ ਹੀ ਨਹੀਂ ਸੀ ਲੱਗਾ ਸਾਨੂੰ ਤੇ ਫਿਰ ਮਜਬੂਰੀ ਵਸ ਆਦੀ ਹੋ ਗਏ ਹਾਂ ਅੱਜ ਦੇ ਸਮੁੰਦਰੀ ਲੂਣ ਦੇ।''
ਇਸ ਗੁਲਾਬੀ ਲੂਣ ਦੇ ਇਤਿਹਾਸ ਦੀ ਇਬਾਰਤ, ਖਿਊੜਾ ਖਾਣ ਦੇ ਪਰਵੇਸ਼ ਦੁਆਰ ਤੇ ਇੰਞ ਅੰਕਤ ਹੈ, “326-ਬੀਸੀ ਵਿਚ ਜਿਹਲਮ ਦਰਿਆ ਦੇ ਕਿਨਾਰੇ ਸਿਕੰਦਰ ਮਹਾਨ ਅਤੇ ਰਾਜਾ ਪੋਰਸ ਵਿਚਕਾਰ ਯੁੱਧ ਦੇ ਆਰ-ਪਾਰ, ਸਿਕੰਦਰੀ ਫ਼ੌਜ ਦੇ ਘੋੜਿਆਂ ਨੂੰ ਚਰਨ ਸਮੇਂ ਉਥੇ ਮੌਜੂਦ ਚਟਾਨਾਂ ਨੂੰ ਚਟਦਿਆਂ ਵੇਖਿਆ ਤਾਂ ਨਮਕ ਚਟਾਨਾਂ ਦਾ ਭੇਦ ਖੁਲ੍ਹਿਆ।

Pakistani SaltPakistani Salt

ਉਦੋਂ ਤੋਂ ਹੀ ਇਸ ਦੀ ਵਰਤੋਂ ਹਲਕੇ ਪੱਧਰ 'ਤੇ ਜਾਰੀ ਸੀ ਪਰ ਇਸ ਦੀ ਜ਼ਿਆਦਾ ਵਰਤੋਂ ਦਾ ਕੰਮ ਪੰਜਾਬ 'ਚ ਅੰਗਰੇਜ਼ਾਂ ਦੇ ਕਬਜ਼ੇ ਉਪਰੰਤ ਸ਼ੁਰੂ ਹੋਇਆ। ਮੁਗ਼ਲ ਅਤੇ ਖ਼ਾਲਸਾ ਰਾਜ ਸਮੇਂ ਵੀ ਨਮਕ ਦਾ ਵਪਾਰ ਚਲਦਾ ਰਿਹਾ। 1872 ਵਿਚ ਅੰਗਰੇਜ਼ ਖਾਣ ਇੰਜੀਨੀਅਰ ਡਾਕਟਰ ਵਾਰਥ ਵਲੋਂ ਇਕ ਵੱਡੀ ਖਾਣ ਦੀ ਖੁਦਾਈ ਉਪਰੰਤ ਲੂਣ ਦਾ ਉਤਪਾਦਨ ਵੱਡੇ ਪੱਧਰ 'ਤੇ ਸ਼ੁਰੂ ਹੋਇਆ। ਲੂਣ ਨੂੰ ਹੋਰ ਸੂਬਿਆਂ ਤਕ ਪਹੁੰਚਾਉਣ ਲਈ ਸੜਕਾਂ ਅਤੇ ਰੇਲ ਪਟੜੀ ਵੀ ਉਸਾਰੀ ਗਈ। ਖਿਊੜਾ ਖਾਣ ਜਿਸ ਦੀ ਧੁਰ ਅੰਦਰ ਤਕ ਲੰਬਾਈ 40 ਕਿਲੋਮੀਟਰ ਹੈ, ਇਸ ਨੂੰ ਵੇਖਣ ਲਈ ਇਥੇ ਸੈਲਾਨੀਆਂ ਲਈ  ਰੇਲ ਗੱਡੀ ਚਲਦੀ ਹੈ। ਇਸ ਖਾਣ ਦੀ ਡੂੰਘਾਈ 19 ਮੰਜ਼ਲਾ ਇਮਾਰਤ ਦੇ ਬਰਾਬਰ ਹੈ।

Pakistani SaltPakistani Salt

ਜੇਹਲਮ ਦਰਿਆ ਦੇ ਸੱਜੇ ਪਾਸੇ ਬੇਗਵਾਲ ਕਸਬੇ ਤੋਂ ਦਰਿਆ ਸਿੰਧ ਦੇ ਖੱਬੇ ਪਾਸੇ ਕਸਬਾ ਕਾਲਾ ਬਾਗ ਤਕ ਕਰੀਬ 300 ਕਿਲੋਮੀਟਰ ਲੰਬਾਈ ਅਤੇ 8.30 ਕਿਲੋਮੀਟਰ ਚੌੜਾਈ ਤਕ ਇਹ ਨਮਕ ਦੀ ਪਹਾੜੀ ਫੈਲੀ ਹੋਈ ਹੈ। ਇਸ ਦੀ ਉਚਾਈ 2200-4990 ਫੁਟ ਤਕ ਹੈ। ਇਸ ਵੇਲੇ 17 ਮੰਜ਼ਿਲਾਂ ਤੋਂ ਲੂਣ ਕੱਢਣ ਦਾ ਕੰਮ ਜਾਰੀ ਹੈ। ਖਾਣਾਂ 'ਚੋਂ ਸਿਰਫ਼ 50% ਲੂਣ ਕਢਿਆ ਜਾਂਦਾ ਹੈ ਅਤੇ 50% ਖਾਣਾਂ ਦੀ ਸਪੋਰਟ ਵਾਸਤੇ ਛੱਡ ਦਿਤਾ ਜਾਂਦਾ ਹੈ।

Lahori saltSalt

ਇਥੇ ਲੂਣ ਦੀਆਂ ਤਿੰਨ ਰੰਗਾਂ 'ਚ ਚਟਾਨਾਂ ਹਨ। ਲਾਲ ਚਟਾਨ 'ਚ ਪੋਟਾਸ਼ੀਅਮ, ਗੁਲਾਬੀ 'ਚ ਮੈਗਨੀਸ਼ੀਅਮ ਅਤੇ ਚਿੱਟੀਆਂ 'ਚ ਸੋਡੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਵੈਸੇ ਕੱਚਾ ਲੂਣ ਸੋਧਣ ਉਪਰੰਤ 99 ਫ਼ੀ ਸਦੀ ਸੋਡੀਅਮ ਕਲੋਰਾਈਡ ਤੇ ਕੇਵਲ 1 ਫ਼ੀ ਸਦੀ ਹੀ ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਸਲਫ਼ਰ ਅਤੇ ਆਇਰਨ ਹੁੰਦਾ ਹੈ। ਇਸ ਦੀ ਗੁਲਾਬੀ ਰੰਗਤ ਇਸ ਨੂੰ ਆਕਰਸ਼ਕ ਬਣਾਉਂਦੀ ਹੈ ਪਰ ਫਿਰ ਵੀ ਇਸ ਵਿਚ ਆਇਉਡੀਨ ਨਹੀਂ ਹੁੰਦਾ। ਇਹ ਵੀ ਅਨੁਮਾਨ ਹੈ ਕਿ ਸੋਧਣ ਉਪਰੰਤ ਇਸ ਦੀ ਲਾਲ/ਗੁਲਾਬੀ ਰੰਗਤ ਵੀ ਕਾਫ਼ੀ ਫਿੱਕੀ ਪੈ ਜਾਂਦੀ ਹੈ। ਇਸ ਦੀ ਵਰਤੋਂ ਰਸੋਈ ਦੇ ਨਾਲ-ਨਾਲ ਰੰਗਾਈ, ਬਲੀਚਿੰਗ, ਚਮੜਾ ਸੋਧਣ, ਭਾਂਡੇ, ਸਾਬਣ ਬਣਾਉਣ ਅਤੇ ਕੈਮੀਕਲ ਉਦਯੋਗ ਵਿਚ ਵੀ ਕੀਤੀ ਜਾਂਦੀ ਹੈ।

Pakistani SaltPakistani Salt

ਸਮੁੰਦਰੀ ਲੂਣ ਤੋਂ ਪੋਠੋਹਾਰੀ ਲੂਣ ਕਾਫ਼ੀ ਮਹਿੰਗਾ ਹੁੰਦਾ ਹੈ ਅਤੇ ਇਸ ਨੂੰ ਸਿਹਤ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਚਟਾਨੀ ਨਮਕ ਦੀ ਖ਼ਾਸ ਗੱਲ ਇਹ ਵੀ ਹੈ ਕਿ ਇਸ ਦਾ ਸਜਾਵਟੀ ਸਮਾਨ ਵੀ ਤਿਆਰ ਕੀਤਾ ਜਾਂਦਾ ਹੈ ਖਾਸ ਕਰ ਕੇ ਇਸ ਦੇ ਬਣੇ ਹੋਏ ਲੈਂਪ/ਲਾਟੂ ਬੇਹੱਦ ਆਕਰਸ਼ਕ ਹੁੰਦੇ ਹਨ। ਇਥੇ ਲੂਣ ਦੇ ਢੇਲਿਆਂ ਤੋਂ ਵੱਖ-ਵੱਖ ਤਰ੍ਹਾਂ ਦੇ ਤਿਆਰ ਕੀਤੇ ਦਿਲਕਸ਼ ਮਾਡਲਾਂ ਦਾ ਅਜਾਇਬ ਘਰ ਵੀ ਬਣਾਇਆ ਗਿਆ ਹੈ। ਇਸ ਨਮਕ ਪੱਟੀ ਵਿਚ ਬਹੁ-ਵਸੋਂ ਮੁਸਲਿਮ ਜੰਜੂਆ ਜਮਾਤ ਦੀ ਹੈ। ਉਥੇ ਕਾਮਿਆਂ ਅਤੇ ਰੋਜ਼ਗਾਰ/ਵਪਾਰ 'ਚ ਇਜਾਰੇਦਾਰੀ ਵੀ ਬਹੁਤੀ ਉਨ੍ਹਾਂ ਦੀ ਹੀ ਹੈ। ਵੈਸੇ ਇਸ ਦਾ ਸਮੁੱਚਾ ਕੰਟਰੋਲ Pakistan Mineral 4evelopment 3orporation ਕੋਲ ਹੀ ਹੈ ਜੋ ਕਿ 40 ਲੱਖ ਟਨ ਨਮਕ ਪ੍ਰਤੀ ਸਾਲ ਨਿਰਯਾਤ ਕਰਦੀ ਹੈ ਜਿਸ ਨੇ ਆਮਦਨ ਵਧਾਉਣ ਹਿਤ ਕਰੀਬ ਪਿਛਲੇ 10 ਸਾਲ ਤੋਂ ਇਨ੍ਹਾਂ ਖਾਣਾਂ ਨੂੰ ਸੈਲਾਨੀਆਂ ਲਈ ਵੀ ਖੋਲ੍ਹ ਦਿਤਾ ਹੈ। ਹਰ ਸਾਲ ਢਾਈ ਲੱਖ ਦੇ ਕਰੀਬ ਸੈਲਾਨੀ ਇਥੇ ਆਉਂਦੇ ਹਨ।

Pakistani SaltPakistani Salt

ਭਾਰਤ-ਪਾਕਿਸਤਾਨ ਵਿਚਕਾਰ ਮਾਹੌਲ ਸਾਜ਼ਗਾਰ ਰਹਿਣ 'ਤੇ ਜਿਥੇ ਭਾਰਤ ਹਰ ਸਾਲ ਔਸਤਨ ਤਿੰਨ ਹਜ਼ਾਰ ਮੀਟਰਕ ਟਨ ਪਾਕਿਸਤਾਨੀ ਲੂਣ ਆਯਾਤ ਕਰਦਾ ਹੈ ਉਥੇ 1.8 ਕਰੋੜ ਟਨ ਸਮੁੰਦਰੀ ਲੂਣ ਪੂਰਬੀ ਮੁਲਕਾਂ ਬੰਗਲਾ, ਇੰਡੋਨੇਸ਼ੀਆ, ਕੋਰੀਆ, ਜਾਪਾਨ ਵਗੈਰਾ ਨੂੰ ਨਿਰਯਾਤ ਵੀ ਕਰਦਾ ਹੈ। ਕਸ਼ਮੀਰ ਮਸਲੇ ਕਰ ਕੇ ਭਾਰਤ-ਪਾਕਿ  ਦੇ ਸਬੰਧ ਬਹੁਤੇ ਠੀਕ ਨਹੀਂ ਚਲ ਰਹੇ ਜਿਸ ਨਾਲ ਵਪਾਰਕ ਪੱਖ ਤੋਂ ਦੋਵੇਂ ਮੁਲਕ ਲਗਾਤਾਰ ਘਾਟਾ ਖਾ ਰਹੇ ਹਨ। ਇਸ ਘਾਟੇ ਦਾ ਬੋਝ ਆਮ ਵਰਗ 'ਤੇ ਹੀ ਪੈਂਦਾ ਹੈ ਜਿਵੇਂ ਕਿ ਇਸ ਸਮੇਂ ਪਾਕਿਸਤਾਨੀ ਲੂਣ ਦੇ ਭਾਅ ਭਾਰਤ ਵਿਚ ਕਰੀਬ ਤਿੰਨ ਗੁਣਾ ਜ਼ਿਆਦਾ ਹੋ ਗਏ ਹਨ।

Doctor Nitish MahajanDoctor Nitish Mahajan

ਇਵੇਂ ਹੀ ਪਾਕਿਸਤਾਨ ਵਿਚ ਤਾਜ਼ਾ ਸਬਜ਼ੀਆਂ ਅਤੇ ਚਾਹਪੱਤੀ ਦੇ ਭਾਅ ਵੀ ਵਧੇ ਹਨ। ਪੰਜਾਬ ਦੇ ਵਪਾਰੀਆਂ ਅਤੇ ਕਿਸਾਨਾਂ ਨੂੰ ਦਿੱਲੀ ਤੋਂ ਲਾਹੌਰ ਜ਼ਿਆਦਾ ਨੇੜੇ ਹੈ ਅਤੇ ਲਾਭਦਾਇਕ ਵੀ। ਇਵੇਂ ਹੀ ਲਹੌਰੀਆਂ ਨੂੰ ਕਰਾਚੀ ਤੋਂ ਅੰਮ੍ਰਿਤਸਰ। ਦੋਵੇਂ ਮੁਲਕਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਇਸੇ ਵਿਚ ਛੁਪੀ ਹੋਈ ਹੈ ਕਿ ਆਪਸੀ ਸਬੰਧ ਸੁਖਾਵੇਂ ਰਹਿਣ ਅਤੇ ਆਪਸੀ ਵਪਾਰ ਵਧਦਾ ਫੁਲਦਾ ਰਹੇ।
ਡਾਕਟਰ ਨਿਤੀਸ਼ ਮਹਾਜਨ ਨਕੋਦਰ ਨੇ ਕਿਹਾ ਕਿ “ਡਾਕਟਰੀ ਸਾਇੰਸ ਦੇ ਮੁਤਾਬਕ ਲਾਹੌਰੀ ਨਮਕ ਅਪਣੇ ਕੁਦਰਤੀ ਗੁਣਾਂ ਕਰ ਕੇ ਸਾਡੇ ਸਮੁੰਦਰੀ ਨਮਕ ਤੋਂ ਵਧੇਰੇ ਲਾਭਦਾਇਕ ਹੈ, ਖਾਸ ਕਰ ਕੇ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਲਈ। ਵੈਸੇ ਵੀ- ''ਜਾਇਕਾ ਲਾਜਵਾਬ ਇਸ ਕਾ-ਸੋਹਣੀ ਰੰਗਤ ਗੁਲਾਬ ਸੀ ਹੈ''।

ਸਤਵੀਰ ਸਿੰਘ ਚਾਨੀਆਂ
ਮੋਬਾਈਲ  : 92569-73526

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement